ਸਕਾਟਲੈਂਡ ਖਿਲਾਫ ਹਾਰ ਨੂੰ ਭੁਲਾ ਕੇ ਆਸਟਰੇਲੀਆ ਨਾਲ ਭਿੜੇਗਾ ਇੰਗਲੈਂਡ

Wednesday, Jun 13, 2018 - 03:50 AM (IST)

ਸਕਾਟਲੈਂਡ ਖਿਲਾਫ ਹਾਰ ਨੂੰ ਭੁਲਾ ਕੇ ਆਸਟਰੇਲੀਆ ਨਾਲ ਭਿੜੇਗਾ ਇੰਗਲੈਂਡ

ਲੰਡਨ— ਸਕਾਟਲੈਂਡ ਖਿਲਾਫ ਹਾਰ ਦੇ ਸਦਮੇ ਤੋਂ ਉੱਭਰ ਰਹੀ ਦੁਨੀਆ ਦੀ ਨੰਬਰ ਇਕ ਟੀਮ ਇੰਗਲੈਂਡ 5 ਮੈਚਾਂ ਦੀ ਇਕ ਦਿਨਾ ਲੜੀ ਦੇ ਪਹਿਲੇ ਵਨ ਡੇ ਵਿਚ ਆਸਟਰੇਲੀਆ ਨਾਲ ਭਿੜੇਗੀ। ਆਈ. ਸੀ. ਸੀ. ਰੈਂਕਿੰਗ ਵਿਚ ਚੋਟੀ ਦੀ ਵਨ ਡੇ ਟੀਮ ਬਣਨ ਤੋਂ ਬਾਅਦ ਪਹਿਲੇ ਹੀ ਮੈਚ ਵਿਚ ਇੰਗਲੈਂਡ ਨੂੰ ਐਡਿਨਬਰਗ ਵਿਚ ਸਕਾਟਲੈਂਡ ਖਿਲਾਫ 6 ਦੌੜਾਂ ਨਾਲ ਹਾਰ ਝੱਲਣੀ ਪਈ। 
ਜਾਨੀ ਬੇਅਰਸਟਾ ਇਸ ਮੈਚ ਵਿਚ ਇੰਗਲੈਂਡ ਵਲੋਂ ਲਗਾਤਾਰ 3 ਇਕਦਿਨਾ ਅੰਤਰਰਾਸ਼ਟਰੀ ਪਾਰੀਆਂ ਵਿਚ ਸੈਂਕੜਾ ਜੜਨ ਵਾਲਾ ਪਹਿਲਾ ਬੱਲੇਬਾਜ਼ ਬਣਿਆ ਪਰ ਇਸ ਦੇ ਬਾਵਜੂਦ ਟੀਮ 372 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਵਿਚ ਨਾਕਾਮ ਰਹੀ। ਇੰਗਲੈਂਡ ਨੂੰ ਹਾਲਾਂਕਿ ਜਲਦੀ ਤੋਂ ਜਲਦੀ ਇਸ ਹਾਰ ਦੀ ਨਿਰਾਸ਼ਾ ਨੂੰ ਪਿੱਛੇ ਛੱਡਣਾ ਹੋਵੇਗਾ ਕਿਉਂਕਿ ਉਸ ਨੇ ਆਸਟਰੇਲੀਆਈ ਨਾਲ ਭਿੜਨਾ ਹੈ।


Related News