ਇੰਗਲੈਂਡ ਦੇ ਜ਼ਖਮੀ ਕੋਚ ਸਾਊਥਗੇਟ ਦਾ ਫੈਨਜ਼ ਨੇ ਇੰਝ ਵਧਾਇਆ ਉਤਸ਼ਾਹ
Sunday, Jun 24, 2018 - 12:45 AM (IST)

ਜਲੰਧਰ—ਫੀਫਾ ਵਿਸ਼ਵ ਕੱਪ 'ਚ ਇੰਗਲੈਂਡ ਦੀ ਚੰਗੀ ਸ਼ੁਰੂਆਤ ਹੋਣ ਤੋਂ ਬਾਅਦ ਤੋਂ ਫੁੱਟਬਾਲ ਫੈਨਜ਼ ਕੋਚ ਸਾਊਥਗੇਟ ਦੀਆਂ ਤਰੀਫਾਂ 'ਚ ਖੂਬ ਪੁਲ ਬੰਨ ਰਹੇ ਹਨ। ਸਾਊਥਗੇਟ ਜੋਕਿ ਬੀਤੇ ਦਿਨੀਂ ਇਕ ਹਾਦਸੇ ਦਾ ਸ਼ਿਕਾਰ ਹੋਣ ਕਾਰਣ ਆਪਣਾ ਹੱਥ ਤੁੜਵਾਂ ਬੈਠੇ ਸਨ, ਨੂੰ ਮੋਟਿਵੇਟ ਕਰਨ ਲਈ ਫੈਨਜ਼ ਨੇ ਸੋਸ਼ਲ ਸਾਈਟਸ 'ਤੇ ਮੁਹਿੰਮ ਚੱਲਾ ਰੱਖੀ ਹੈ। ਮੁਹਿੰਮ ਦੇ ਤਹਿਤ ਸਾਊਥਗੇਟ ਵਲੋਂ ਹੱਥਾਂ 'ਚ ਸਲਿੰਗ ਪਾ ਕੇ ਲੋਕ ਤਸਵੀਰਾਂ ਸ਼ੇਅਰ ਕਰ ਰਹੇ ਹਨ। ਇਸ ਫੇਹਿਰਸਤ 'ਚ ਇੰਗਲੈਂਡ ਟੀਮ ਦੇ ਖਿਡਾਰੀ ਵੀ ਆਪਣੀ ਤਸਵੀਰ ਸਲਿੰਗ ਪਾ ਕੇ ਸੋਸ਼ਲ ਸਾਈਟਸ 'ਤੇ ਪੋਸਟ ਕਰ ਰਹੇ ਹਨ।
28 ਸਾਲ ਦੇ ਡਿਫੈਂਡਰ ਕੈਲਾ ਵਾਲਕਰ ਨੇ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਫੈਨਜ਼ ਕਿਸੇ ਤਰ੍ਹਾਂ ਕੋਚ ਨੂੰ ਸਪੋਰਟ ਕਰ ਰਹੇ ਹਨ। ਅਜਿਹੇ 'ਚ ਅਸੀਂ ਵੀ ਪਿਛੇ ਨਹੀਂ ਹਟਨਾ ਚਾਹੁੰਦੇ।