ਬਾਈਕਾਟ ਅਤੇ ਸਟਰਾਸ ਨੂੰ ਨਾਇਟਹੁੱਡ ਨਾਲ ਕੀਤਾ ਗਿਆ ਸਨਮਾਨਿਤ
Tuesday, Sep 10, 2019 - 03:55 PM (IST)

ਸਪੋਰਸਟ ਡੈਸਕ— ਸਾਬਕਾ ਦਿੱਗਜ ਕ੍ਰਿਕਟਰ ਜੋਫਰੀ ਬਾਈਕਾਟ ਅਤੇ ਐਂਡਰਿਊ ਸਟ੍ਰਾਸ ਨੂੰ ਨਾਈਟਹੁੱਡ ਦੀ ਸਨਮਾਨ ਸੂਚੀ 'ਚ ਸ਼ਾਮਲ ਕਰ ਲਿਆ। ਇੰਗਲੈਂਡ ਕ੍ਰਿਕਟ ਟੀਮ ਦੇ ਨਾਲ ਸ਼ਾਨਦਾਰ ਕਰੀਅਰ ਤੋਂ ਬਾਅਦ ਖੇਡ ਦੇ ਪ੍ਰਤੀ ਸੇਵਾਵਾਂ ਲਈ ਬਾਈਕਾਟ ਅਤੇ ਸਟਰਾਸ ਨੂੰ ਇਹ ਸਨਮਾਨ ਮਿਲਿਆ ਹੈ। ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਦੇ ਮੁੱਖ ਕਾਰਜਕਾਰੀ ਟਾਮ ਹੈਰਿਸਨ ਨੇ ਬਿਆਨ 'ਚ ਕਿਹਾ- ਸਾਨੂੰ ਇਸ ਤੋਂ ਜ਼ਿਆਦਾ ਖੁਸ਼ੀ ਨਹੀਂ ਹੋ ਸਕਦੀ ਕਿ ਸਰ ਐਂਡਰੀਊ ਸਟਰਾਸ ਖੇਡ ਦੇ ਹੋਰ ਦਿੱਗਜ ਖਿਡਾਰੀਆਂ ਦੀ ਸੂਚੀ 'ਚ ਸ਼ਾਮਲ ਹੋਣਗੇ ਜਿਨ੍ਹਾਂ ਨੂੰ ਉਨ੍ਹਾਂ ਦੀ ਉਪਲੱਬਧੀਆਂ ਲਈ ਨਾਇਟਹੁੱਡ ਦਿੱਤੀ ਗਈ।
ਉਨ੍ਹਾਂ ਨੇ ਕਿਹਾ- ਸਰ ਜੋਫਰੀ ਬਾਈਕਾਟ ਨੂੰ ਵੀ ਤਹਿਦਿਲ ਨਾਲ ਵਧਾਈ, ਕ੍ਰਿਕਟ 'ਚ ਲੰਬੇ ਕਰੀਅਰ ਅਤੇ ਖੇਡ ਦੇ ਪ੍ਰਤੀ ਜੁਨੂਨੀ ਪ੍ਰਤੀਬਧਤਾ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਬਾਈਕਾਟ ਨੇ ਇੰਗਲੈਂਡ ਨਾਲ 1964 ਤੋਂ 1982 ਦੇ ਵਿਚਾਲੇ ਟੈਸਟ ਕ੍ਰਿਕਟ 'ਚ 47.72 ਦੀ ਔਸਤ ਨਾਲ 8114 ਦੌੜਾਂ ਬਣਾਈਆਂ। ਇੰਗਲੈਂਡ ਅਤੇ ਮਿਡਲਸੇਕਸ ਦੇ ਸਾਬਕਾ ਬੱਲੇਬਾਜ਼ ਸਟਰਾਸ ਨੇ 2004 ਤੋਂ 2012 ਦੇ ਵਿਚਾਲੇ 100 ਟੈਸਟ 'ਚ 7037 ਦੌੜਾਂ ਬਣਾਈਆਂ। ਸਟਰਾਸ ਦੀ ਅਗੁਆਈ 'ਚ ਇੰਗਲੈਂਡ ਨੇ ਆਸਟਰੇਲੀਆ ਦੇ ਖਿਲਾਫ 2009 ਅਤੇ 2010-11 'ਚ ਏਸ਼ੇਜ਼ ਸੀਰੀਜ਼ ਜਿੱਤੀ।