ਸੋਸ਼ਲ ਮੀਡੀਆ ਦੇ 4 ਦਿਨਾ ਬਾਈਕਾਟ ’ਚ ਇੰਗਲੈਂਡ ਫੁੱਟਬਾਲ ਜਗਤ ਇਕਜੁੱਟ
Monday, Apr 26, 2021 - 03:42 AM (IST)
ਲੰਡਨ– ਖਿਡਾਰੀਆਂ ਵਿਰੁੱਧ ਲਗਾਤਾਰ ਆਨਲਾਈਨ ਇਤਰਾਜ਼ਯੋਗ ਰਵੱਈਏ ਦੇ ਵਿਰੋਧ ਵਿਚ ਇੰਗਲੈਂਡ ਦੀ ਫੁੱਟਬਾਲ ਲੀਗ ਸੋਸ਼ਲ ਮੀਡੀਆ ਦੇ ਚਾਰ ਦਿਨਾ ਬਾਈਕਾਟ ਲਈ ਇਕਜੁੱਟ ਹੈ। ਫੇਸਬੁਕ, ਟਵਿਟਰ ਤੇ ਇੰਸਟਾਗ੍ਰਾਮ ਦਾ ਬਾਈਕਾਟ ਅਗਲੇ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗਾ ਤੇ ਸੋਮਵਾਰ ਤਕ ਜਾਰੀ ਰਹੇਗਾ।
ਇਹ ਖ਼ਬਰ ਪੜ੍ਹੋ- ਜਡੇਜਾ ਨੇ ਇਕ ਓਵਰ 'ਚ ਬਣਾਈਆਂ 36 ਦੌੜਾਂ, ਇਹ ਵੱਡੇ ਰਿਕਾਰਡ ਬਣਾਏ
ਇਸ ਦੌਰਾਨ ਪੁਰਸ਼ ਤੇ ਮਹਿਲਾ ਪੇਸ਼ੇਵਰ ਮੁਕਾਬਲਿਆਂ ਦਾ ਇਕ ਪੂਰਾ ਦੌਰ ਖੇਡਿਆ ਜਾਵੇਗਾ। ਸੋਸ਼ਲ ਮੀਡੀਆ ਦੇ ਬਾਈਕਾਟ ਵਿਚ ਫੁੱਟਬਾਲ ਐਸੋਸੀਏਸ਼ਨ (ਐੱਫ. ਏ.), ਪ੍ਰੀਮੀਅਰ ਲੀਗ, ਇੰਗਲਿਸ਼ ਫੁੱਟਬਾਲ ਲੀਗ, ਮਹਿਲਾ ਸੁਪਰ ਲੀਗ, ਮਹਿਲਾ ਚੈਂਪੀਅਨਸ਼ਿਪ ਤੋਂ ਇਲਾਵਾ ਖਿਡਾਰੀ, ਮੈਨੇਜਰ ਤੇ ਰੈਫਰੀਆਂ ਦੀਆਂ ਇਕਾਈਆਂ ਅਤੇ ਪੱਖ-ਪਾਤ ਰੋਕੂ ਸਮੂਹ ਕਿਕ ਇਟ ਆਊਟ ਸ਼ਾਮਲ ਹਨ। ਸੰਯੁਕਤ ਬਿਆਨ ਦੇ ਅਨੁਸਾਰ ਇਹ ਬਾਈਕਾਟ ਦਰਸਾਉਂਦਾ ਹੈ ਕਿ ਇੰਗਲੈਂਡ ਫੁੱਟਬਾਲ ਇਕਜੁੱਟ ਹੋ ਕੇ ਜੋਰ ਦੇ ਰਿਹਾ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਨੂੰ ਆਨਲਾਈਨ ਨਫਰਤ ਨੂੰ ਖਤਮ ਕਰਨ ਦੇ ਲਈ ਜ਼ਿਆਦਾ ਕੋਸ਼ਿਸ਼ ਕਰਨੀ ਚਾਹੀਦੀ ਹੈ।
ਇਹ ਖ਼ਬਰ ਪੜ੍ਹੋ- ਸੁਰੇਸ਼ ਰੈਨਾ ਨੇ IPL 'ਚ ਪੂਰੇ ਕੀਤੇ 200 ਛੱਕੇ, ਦੇਖੋ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।