ਇੰਗਲੈਂਡ ਨੂੰ ਵੱਡਾ ਝਟਕਾ, ਜ਼ਖਮੀ ਹੋਣ ਕਾਰਨ ਇਹ ਧਾਕਡ਼ ਗੇਂਦਬਾਜ਼ ਪੂਰੀ ਟੈਸਟ ਸੀਰੀਜ਼ ਤੋਂ ਹੋਇਆ ਬਾਹਰ

01/09/2020 1:54:32 PM

ਸਪੋਰਟਸ ਡੈਸਕ— ਕੇਪਟਾਊੁਨ 'ਚ ਦੱਖਣੀ ਅਫਰੀਕਾ ਨੂੰ 189 ਦੌੜਾਂ ਨਾਲ ਹਰਾਉਣ ਤੋਂ ਬਾਅਦ ਇੰਗਲੈਂਡ ਨੂੰ ਵੱਡਾ ਝਟਕਾ ਲੱਗਾ ਹੈ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਸੱਟ ਦੀ ਵਜ੍ਹਾ ਨਾਲ ਦੱਖਣੀ ਅਫਰੀਕਾ ਦੌਰੇ ਨਾਲ ਬਾਹਰ ਹੋ ਗਏ ਹਨ। ਕੇਪਟਾਊਂਨ ਟੈਸਟ ਦੇ ਦੌਰਾਨ ਐਂਡਰਸਨ ਨੂੰ ਪਸਲੀਆਂ 'ਚ ਸੱਟ ਲੱਗ ਗਈ ਸੀ, ਬੁੱਧਵਾਰ ਨੂੰ ਉਨ੍ਹਾਂ ਦੀ ਇਸ ਸੱਟ ਦੀ ਜਾਂਚ ਕਰਵਾਈ ਗਈ। ਜਿਸ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਐਂਡਰਸਨ ਹੁਣ ਸੀਰੀਜ਼ 'ਚ ਖੇਡਣ ਲਈ ਫਿੱਟ ਨਹੀਂ ਹੈ।PunjabKesari
ਐਂਡਰਸਨ ਵਾਪਸ ਪਰਤੇਗਾ ਇੰਗਲੈਂਡ
ਈ. ਸੀ. ਬੀ. ਦੇ ਪ੍ਰਵਕਤਾ ਨੇ ਦੱਸਿਆ, ਬੁੱਧਵਾਰ ਨੂੰ ਐਂਡਰਸਨ ਦੀ ਸੱਜੇ ਪਾਸੇ ਦੀ ਪਸਲੀ ਦੀ MRI ਕਰਾਈ ਗਈ ਹੈ। ਉਸ ਨੂੰ ਆਪਣੀ ਪਸਲੀਆਂ 'ਚ ਥੋੜ੍ਹਾ ਕਸਾਵ ਮਹਿਸੂਸ ਹੋ ਰਿਹਾ ਹੈ। ਦੱਸ ਦੇਈਏ ਐਂਡਰਸਨ ਕੇਪਟਾਊਨ ਟੈਸਟ ਦੇ 5ਵੇਂ ਦਿਨ ਸਿਰਫ 8 ਹੀ ਓਵਰ ਸੁੱਟ ਸਕਿਆ ਸੀ। ਐਂਡਰਸਨ ਦਾ ਬਾਹਰ ਹੋਣਾ ਇੰਗਲੈਂਡ ਟੀਮ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ। ਐਂਡਰਸਨ ਇੰਗਲੈਂਡ ਲਈ ਸਭ ਤੋਂ ਜ਼ਿਆਦਾ ਟੈਸਟ ਵਿਕਟ ਲੈਣ ਵਾਲਾ ਗੇਂਦਬਾਜ਼ ਤਾਂ ਹੈ ਹੀ ਨਾਲ ਹੀ ਉਸ ਨੇ ਦੱਖਣੀ ਅਫਰੀਕਾ ਖਿਲਾਫ ਪਹਿਲੀ ਪਾਰੀ 'ਚ ਸ਼ਾਨਦਾਰ ਗੇਂਦਾਬਾਜ਼ੀ ਕਰ 5 ਵਿਕਟਾਂ ਵੀ ਹਾਸਲ ਕੀਤੀਆਂ ਸਨ।PunjabKesari
ਈ. ਸੀ. ਬੀ. ਨੇ ਦੱਸਿਆ ਕਿ ਐਂਡਰਸਨ ਅਗਲੇ ਕੁਝ ਦਿਨਾਂ 'ਚ ਇੰਗਲੈਂਡ ਪਰਤੇਗਾ। ਐਂਡਰਸਨ ਦੀ ਜਗ੍ਹਾ ਕਰੇਗ ਓਵਰਟਨ ਨੂੰ ਕਵਰ ਦੇ ਤੌਰ 'ਤੇ ਰੱਖਿਆ ਜਾਵੇਗਾ। ਉਂਝ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ, ਕ੍ਰਿਸ ਵੋਕਸ ਅਤੇ ਮਾਰਕ ਵੁੱਡ ਫਿੱਟ ਹੋ ਗਏ ਹਨ ਅਤੇ ਅਗਲੇ ਹਫਤੇ ਦੇ ਵੀਰਵਾਰ ਨੂੰ ਪੋਰਟ ਐਲੀਜਾਬੈੱਥ ਟੈਸਟ 'ਚ ਖੇਡ ਸਕਦੇ ਹਨPunjabKesari

ਦੱਖਣੀ ਅਫਰੀਕਾ 'ਤੇ ਇੰਗਲੈਂਡ ਦੀ ਰੋਮਾਂਚਕ ਜਿੱਤ
ਦੱਸ ਦੇਈਏ ਕਿ ਦੱਖਣੀ ਅਫਰੀਕਾ ਦੌਰੇ 'ਤੇ ਪਹਿਲਾ ਮੈਚ ਗੁਆਉਣ ਤੋਂ ਬਾਅਦ ਇੰਗਲੈਂਡ ਨੇ ਕੇਪਟਾਊਂਨ ਟੈਸਟ 'ਚ ਜ਼ਬਰਦਸਤ ਵਾਪਸੀ ਕੀਤੀ। ਖੇਡ ਦੇ 5ਵੇਂ ਦਿਨ ਇੰਗ‍ਲੈਂਡ ਨੇ ਦੱਖਣੀ ਅਫਰੀਕਾ ਨੂੰ ਕੇਪਟਾਊਨ ਟੈਸਟ 'ਚ 189 ਦੌੜਾਂ ਨਾਲ ਹਰਾਇਆ। ਜਿਸ ਤੋਂ ਬਾਅਦ 4 ਮੈਚਾਂ ਦੀ ਸੀਰੀਜ਼ 'ਚ ਇੰਗਲੈਂਡ ਨੇ 1-1 ਨਾਲ ਬਰਾਬਰੀ ਕੀਤੀ।


Related News