ਇੰਗਲੈਂਡ ਟੀਮ ਦੇ ਸਾਰੇ ਖਿਡਾਰੀਆਂ ਦਾ ਕੋਰੋਨਾ ਟੈਸਟ ਨੈਗਟਿਵ, ਮੰਗਲਵਾਰ ਤੋਂ ਕਰਨਗੇ ਟ੍ਰੇਨਿੰਗ

Monday, Feb 01, 2021 - 05:57 PM (IST)

ਇੰਗਲੈਂਡ ਟੀਮ ਦੇ ਸਾਰੇ ਖਿਡਾਰੀਆਂ ਦਾ ਕੋਰੋਨਾ ਟੈਸਟ ਨੈਗਟਿਵ, ਮੰਗਲਵਾਰ ਤੋਂ ਕਰਨਗੇ ਟ੍ਰੇਨਿੰਗ

ਸਪੋਰਟਸ ਡੈਸਕ— ਇੰਗਲੈਂਡ ਕ੍ਰਿਕਟ ਟੀਮ ਦੇ ਸਾਰੇ ਖਿਡਾਰੀਆਂ ਦਾ ਪੀ. ਸੀ. ਆਰ. ਕੋਰੋਨਾ ਟੈਸਟ ਦਾ ਨਤੀਜਾ ਨੈਗਟਿਵ ਆਇਆ ਹੈ ਤੇ ਪੂਰੀ ਟੀਮ ਮੰਗਲਵਾਰ ਤੋਂ ਟ੍ਰੇਨਿੰਗ ਕਰੇਗੀ। ਭਾਰਤ ਤੇ ਇੰਗਲੈਂਡ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਹੋਣੀ ਹੈ ਜਿਸ ਦਾ ਪਹਿਲਾ ਤੇ ਦੂਜਾ ਮੁਕਾਬਲਾ ਚੇਨਈ ’ਚ ਖੇਡਿਆ ਜਾਣਾ ਹੈ। ਦੋਹਾਂ ਟੀਮਾਂ ਵਿਚਾਲੇ ਪਹਿਲਾ ਟੈਸਟ ਮੈਚ 5 ਫਰਵਰੀ ਤੋਂ ਸ਼ੁਰੂ ਹੋਵੇਗਾ। ਇੰਗਲੈਂਡ ਦੀ ਟੀਮ ਸ਼੍ਰੀਲੰਕਾ ਖ਼ਿਲਾਫ਼ 2-0 ਦੀ ਜਿੱਤ ਦਰਜ ਕਰਨ ਦੇ ਬਾਅਦ ਪਿਛਲੀ 27 ਜਨਵਰੀ ਨੂੰ ਇੱਥੇ ਪਹੁੰਚੀ ਸੀ ਜਿੱਥੇ ਟੀਮ ਦਾ ਤਿੰਨ ਵਾਰ ਕੋਰੋਨਾ ਟੈਸਟ ਕੀਤਾ ਗਿਆ।
ਇਹ ਵੀ ਪੜ੍ਹੋ : ਇਸ ਧਾਕੜ ਕ੍ਰਿਕਟਰ ਨੇ ਕੋਹਲੀ ਦੀ ਕਪਤਾਨੀ ’ਚ ਵੱਡੀ ਕਮੀ ਦਸਦੇ ਹੋਏ ਰਹਾਨੇ ਨੂੰ ਕਪਤਾਨ ਬਣਾਉਣ ਦੀ ਕੀਤੀ ਹਿਮਾਇਤ

ਬਿਆਨ ’ਚ ਦੱਸਿਆ ਗਿਆ ਕਿ ਐਤਵਾਰ ਨੂੰ ਕੀਤੇ ਗਏ ਕੋਰੋਨਾ ਟੈਸਟ ’ਚ ਇੰਗਲੈਂਡ ਟੀਮ ਦੇ ਸਾਰੇ ਮੈਂਬਰਾਂ ਦਾ ਪੀ. ਸੀ. ਆਰ. ਟੈਸਟ ਨੈਗਟਿਵ ਆਇਆ ਹੈ। ਇੰਗਲੈਂਡ ਦੀ ਪੂਰੀ ਟੀਮ ਕੁਆਰਨਟੀਨ ਤੋਂ ਬਾਹਰ ਆ ਕੇ ਮੰਗਲਵਾਰ ਨੂੰ ਦੋ ਤੋਂ ਪੰਜ ਵਜੇ ਤਕ ਸਟੇਡੀਅਮ ’ਚ ਟ੍ਰੇਨਿੰਗ ਕਰੇਗੀ। ਇਸ ਤੋਂ ਪਹਿਲਾਂ ਸ਼੍ਰੀਲੰਕਾ ਦੌਰੇ ’ਚ ਸ਼ਾਮਲ ਨਹੀਂ ਰਹੇ ਜੋਫ਼ਰਾ ਆਰਚਰ, ਬੇਨ ਸਟੋਕਸ ਤੇ ਰੋਰੀ ਬਰਨਸ ਪਹਿਲਾਂ ਹੀ ਇੱਥੇ ਪਹੰਚ ਗਏ ਸਨ ਤੇ ਨਿਰਧਾਰਤ ਕੁਆਰਨਟੀਨ ਪੀਰੀਅਡ ਪੂਰਾ ਕਰਨ ਦੇ ਬਾਅਦ ਇਨ੍ਹਾਂ ਤਿੰਨਾਂ ਖਿਡਾਰੀਆਂ ਨੇ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ : IPL ’ਚ ਖਿਡਾਰੀਆਂ ਵੱਲੋਂ ਸਭ ਤੋਂ ਜ਼ਿਆਦਾ ਕਮਾਈ ਕਰਨ ਦੇ ਮਾਮਲੇ ’ਚ ਧੋਨੀ ਨੇ ਮਾਰੀ ਬਾਜ਼ੀ, ਕਮਾਏ ਇੰਨੇ ਕਰੋੜ ਰੁਪਏ

ਭਾਰਤੀ ਟੀਮ ਵੀ ਮੰਗਲਵਾਰ ਤੋਂ ਟ੍ਰੇਨਿੰਗ ਸ਼ੁਰੂ ਕਰੇਗੀ ਜੋ 27 ਜਨਵਰੀ ਨੂੰ ਇੱਥੇ ਪਹੁੰਚੀ ਸੀ। ਚੇਨਈ ਨੇ ਆਖ਼ਰੀ ਵਾਰ ਦਸੰਬਰ 2016 ’ਚ ਟੈਸਟ ਮੈਚ ਦੀ ਮੇਜ਼ਬਾਨੀ ਕੀਤੀ ਸੀ ਜਿੱਥੇ ਭਾਰਤ ਨੇ ਇੰਗਲੈਂਡ ਨੂੰ ਪਾਰੀ ਤੇ 75 ਦੌੜਾਂ ਨਾਲ ਹਰਾਇਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News