ਇੰਗਲੈਂਡ ਦੇ ਕਪਤਾਨ ਜੋ ਰੂਟ IPL ਮੇਗਾ ਨਿਲਾਮੀ ''ਚ ਨਹੀਂ ਹੋਣਗੇ ਸ਼ਾਮਲ, ਸਾਹਮਣੇ ਆਈ ਵਜ੍ਹਾ

Monday, Jan 17, 2022 - 07:56 PM (IST)

ਇੰਗਲੈਂਡ ਦੇ ਕਪਤਾਨ ਜੋ ਰੂਟ IPL ਮੇਗਾ ਨਿਲਾਮੀ ''ਚ ਨਹੀਂ ਹੋਣਗੇ ਸ਼ਾਮਲ, ਸਾਹਮਣੇ ਆਈ ਵਜ੍ਹਾ

ਸਪੋਰਟਸ ਡੈਸਕ- ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਮੇਗਾ ਨਿਲਾਮੀ 'ਚ ਸ਼ਾਮਲ ਹੋਣ ਦੀ ਬਜਾਏ ਖ਼ਰਾਬ ਫਾਰਮ ਨਾਲ ਜੂਝ ਰਹੀ ਟੈਸਟ ਟੀਮ ਦੇ ਪ੍ਰਦਰਸ਼ਨ 'ਚ ਸੁਧਾਰ ਲਈ ਸਾਰੀ ਊਰਜਾ ਲਗਾਉਣ ਦਾ ਫ਼ੈਸਲਾ ਕੀਤਾ ਹੈ। ਰੂਟ ਨੇ 2018 ਦੀ ਨਿਲਾਮੀ 'ਚ ਨਹੀਂ ਵਿਕਣ ਦੇ ਬਾਅਦ ਆਈ. ਪੀ .ਐੱਲ. ਦਾ ਕੋਈ ਸੈਸ਼ਨ ਨਹੀਂ ਖੇਡਿਆ ਹੈ।

ਪਿਛਲੇ ਹਫ਼ਤੇ ਉਨ੍ਹਾਂ ਨੇ ਕਿਹਾ ਸੀ ਕਿ ਉਹ ਮੇਗਾ ਨਿਲਾਮੀ 'ਚ ਸ਼ਾਮਲ ਹੋਣ ਬਾਰੇ ਸੋਚ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਹ ਆਈ. ਪੀ. ਐੱਲ. ਉਦੋਂ ਹੀ ਖੇਡਣਗੇ ਜਦੋਂ ਇਸ ਦਾ ਅਸਰ ਉਨ੍ਹਾਂ ਦੇ ਟੈਸਟ ਕਰੀਅਰ 'ਤੇ ਨਾ ਹੋਵੇ। ਏਸ਼ੇਜ਼ ਸੀਰੀਜ਼ ਦੇ ਪੰਜਵੇਂ ਮੈਚ 'ਚ ਹਾਰ ਦੇ ਬਾਅਦ ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਕਿਹਾ, 'ਇਸ ਟੀਮ 'ਚ ਕਾਫ਼ੀ ਸੁਧਾਰ ਦੀ ਲੋੜ ਹੈ। ਇਸ ਲਈ ਮੇਰੀ ਸਾਰੀ ਊਰਜਾ ਚਾਹੀਦੀ ਹੈ। ਮੇਰੇ ਲਈ ਟੈਸਟ ਕ੍ਰਿਕਟ ਸਭ ਤੋਂ ਪਹਿਲਾਂ ਹੈ ਤੇ ਉਸ ਦੇ ਲਈ ਮੈਂ ਸਭ ਕੁਝ ਛੱਡ ਸਕਦਾ ਹਾਂ।'

ਉਨ੍ਹਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਆਈ. ਪੀ. ਐੱਲ. ਨਿਲਾਮੀ 'ਚ ਸ਼ਾਮਲ ਹੋਣ ਦੀ ਪੇਸ਼ਕਸ਼ ਉਨ੍ਹਾਂ ਨੇ ਠੁਕਰਾ ਦਿੱਤੀ ਹੈ। ਆਈ. ਪੀ. ਐੱਲ. ਦੇ ਇਸ ਸੈਸ਼ਨ ਤੋਂ 10 ਟੀਮਾਂ ਹੋਣਗੀਆਂ ਤੇ ਮੇਗਾ ਨਿਲਾਮੀ 12 ਤੇ 13 ਫ਼ਰਵਰੀ ਨੂੰ ਬੈਂਗਲੁਰੂ 'ਚ ਹੋਵੇਗੀ। 


author

Tarsem Singh

Content Editor

Related News