ਇੰਗਲੈਂਡ ਦੀ ਖੇਡ ਵਿਗਾੜ ਸਕਦੈ ਪਨਾਮਾ

Sunday, Jun 24, 2018 - 04:42 AM (IST)

ਇੰਗਲੈਂਡ ਦੀ ਖੇਡ ਵਿਗਾੜ ਸਕਦੈ ਪਨਾਮਾ

ਰੇਪਿਨੋ- ਫੀਫਾ ਵਿਸ਼ਵ ਕੱਪ ਦੇ ਨਾਕਆਊਟ ਦੌਰ ਵਿਚ ਪਹੁੰਚਣ ਲਈ ਇੰਗਲੈਂਡ ਸਾਹਮਣੇ ਫਿਲਹਾਲ ਸਥਿਤੀ ਆਸਾਨ ਨਹੀਂ ਹੈ ਤੇ ਗਰੁੱਪ-ਜੀ ਵਿਚ ਐਤਵਾਰ ਨੂੰ ਪਨਾਮਾ ਵਿਰੁੱਧ ਉਸ ਨੂੰ ਕਾਫੀ ਚੌਕਸੀ ਨਾਲ ਪ੍ਰਦਰਸ਼ਨ ਕਰਨਾ ਪਵੇਗਾ, ਜਿਹੜਾ ਆਪਣਾ ਪਿਛਲਾ ਮੈਚ ਹਾਰ ਜਾਣ ਤੋਂ ਬਾਅਦ ਵਾਪਸੀ ਨੂੰ ਬੇਕਰਾਰ ਹੈ।ਇੰਗਲੈਂਡ ਜੇਕਰ ਪਨਾਮਾ ਨੂੰ ਹਰਾ ਦਿੰਦਾ ਹੈ ਤੇ ਬੈਲਜੀਅਮ ਟਿਊਨੇਸ਼ੀਆ ਨੂੰ ਹਰਾ ਦਿੰਦਾ ਹੈ ਜਾਂ ਡਰਾਅ ਖੇਡਦਾ ਹੈ ਤਾਂ ਇੰਗਲੈਂਡ ਕੋਲ ਆਖਰੀ-16 ਵਿਚ ਜਗ੍ਹਾ ਬਣਾਉਣ ਦਾ ਮੌਕਾ ਹੋਵੇਗਾ। ਗੈਰੇਥ ਸਾਊਥਗੇਟ ਦੀ ਟੀਮ ਨੇ ਓਪਨਿੰਗ ਗੇਮ ਵਿਚ ਟਿਊਨੇਸ਼ੀਆ ਨੂੰ 2-1 ਨਾਲ ਹਰਾਇਆ ਸੀ ਹਾਲਾਂਕਿ ਇੰਗਲਿਸ਼ ਟੀਮ ਨੂੰ ਪਹਿਲੇ ਹਾਫ ਵਿਚ ਕੋਈ ਸਫਲਤਾ ਨਹੀਂ ਮਿਲੀ ਸੀ ਤੇ ਸਟਾਪੇਜ ਟਾਈਮ ਵਿਚ ਜਾ ਕੇ ਕਪਤਾਨ ਹੈਰੀ ਕੇਨ ਦੇ ਜੇਤੂ ਗੋਲ ਨਾਲ ਟੀਮ ਨੇ ਤਿੰਨ ਅੰਕ ਬਟੋਰੇ ਸਨ।
 


Related News