ਭਾਰਤ ''ਤੇ ਇੰਗਲੈਂਡ ਦੀ ਵੱਡੀ ਜਿੱਤ, 227 ਦੌੜਾਂ ਨਾਲ ਜਿੱਤਿਆ ਪਹਿਲਾ ਟੈਸਟ ਮੈਚ
Tuesday, Feb 09, 2021 - 02:02 PM (IST)
ਚੇਨਈ (ਵਾਰਤਾ) : ਲੈਫਟ ਆਰਮ ਸਪਿਨਰ ਜੈਕ ਲੀਚ (76 ਦੌੜਾਂ ’ਤੇ 4 ਵਿਕਟਾਂ) ਅਤੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ (17 ਦੌੜਾਂ ’ਤੇ 3 ਵਿਕਟਾਂ) ਦੀ ਖ਼ਤਰਨਾਕ ਗੇਂਦਬਾਜ਼ੀ ਨਾਲ ਇੰਗਲੈਂਡ ਨੇ ਭਾਰਤ ਨੂੰ ਪਹਿਲੈ ਕ੍ਰਿਕਟ ਟੈਸਟ ਦੇ ਪੰਜਵੇਂ ਅਤੇ ਆਖ਼ਰੀ ਦਿਨ ਮੰਗਲਵਾਰ ਨੂੰ 227 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਕੇ 4 ਮੈਚਾਂ ਦੀ ਸੀਰੀਜ਼ ਵਿਚ 1-0 ਨਾਲ ਬੜ੍ਹਤ ਬਣਾ ਲਈ ਹੈ।
ਇਹ ਵੀ ਪੜ੍ਹੋ: ਰਿਸ਼ੀ ਕਪੂਰ ਦੇ ਭਰਾ ਰਾਜੀਵ ਕਪੂਰ ਦਾ ਦਿਹਾਂਤ
ਇੰਗਲੈਂਡ ਨੇ ਭਾਰਤ ਦੇ ਸਾਹਮਣੇ 420 ਦੌੜਾਂ ਦਾ ਬੇਹੱਦ ਮੁਸ਼ਕਲ ਟੀਚਾ ਰੱਖਿਆ ਸੀ ਅਤੇ ਉਸ ਨੇ ਮੇਜ਼ਬਾਨ ਟੀਮ ਦੀ ਪਾਰੀ ਆਖ਼ਰੀ ਦਿਨ ਦੂਜੇ ਸੈਸ਼ਨ ਵਿਚ 192 ਦੌੜਾਂ ’ਤੇ ਸਮੇਟ ਦਿੱਤੀ। ਇੰਗਲੈਂਡ ਨੇ ਇਸ ਤਰ੍ਹਾਂ ਵਿਦੇਸ਼ੀ ਜ਼ਮੀਨ ’ਤੇ ਆਪਣੀ ਲਗਾਤਾਰ 6ਵੇਂ ਜਿੱਤ ਦਰਜ ਕੀਤੀ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸੰਘਰਸ਼ਪੂਰਨ 72 ਅਤੇ ਸਲਾਮੀ ਬੱਲੇਬਾਜ਼ੀ ਸ਼ੁਭਮਨ ਗਿੱਲ ਨੇ 50 ਦੌੜਾਂ ਬਣਾਈਆਂ ਪਰ ਉਹ ਟੀਮ ਨੂੰ ਹਾਰ ਤੋਂ ਨਹੀਂ ਬਚਾਅ ਸਕੇ। ਭਾਰਤ ਦੇ ਹੋਰ ਬੱਲੇਬਾਜ਼ ਅਸਮਾਨ ਉਛਾਲ ਅਤੇ ਟਰਨ ਲੈਂਦੀ ਪਿੱਚ ’ਤੇ ਇੰਗਲੈਂਡ ਦੇ ਗੇਂਦਬਾਜ਼ਾਂ ਦਾ ਸਾਹਮਣਾ ਨਹੀਂ ਕਰ ਸਕੇ। ਇੰਗਲੈਂਡ ਵੱਲੋਂ ਲੀਚ ਨੇ ਚਾਰ, ਐਂਡਰਸਨ ਨੇ 3 ਅਤੇ ਜੋਫਰਾ ਆਰਚਰ, ਬੇਨ ਸਟੋਕਸ ਅਤੇ ਡੋਮਿਨਿਕ ਬੇਸ ਨੇ ਇਕ-ਇਕ ਵਿਕਟ ਲਈ।
ਇਹ ਵੀ ਪੜ੍ਹੋ: ਟਵਿਟਰ ਨੂੰ ਕੇਂਦਰ ਵੱਲੋਂ ਨੋਟਿਸ- ਖਾਲਿਸਤਾਨ ਅਤੇ ਪਾਕਿ ਹਮਾਇਤੀਆਂ ਦੇ 1178 ਅਕਾਊਂਟਸ ਕਰੋ ਬੰਦ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।