ਇੰਗਲੈਂਡ ਦੇ ਇਤਿਹਾਸਕ ਕਲੱਬ ਬਰੀ FC ਨੂੰ ਫੁੱਟਬਾਲ ਲੀਗ ’ਚੋਂ ਕੀਤਾ ਬਾਹਰ

Thursday, Aug 29, 2019 - 01:49 AM (IST)

ਇੰਗਲੈਂਡ ਦੇ ਇਤਿਹਾਸਕ ਕਲੱਬ ਬਰੀ FC ਨੂੰ ਫੁੱਟਬਾਲ ਲੀਗ ’ਚੋਂ ਕੀਤਾ ਬਾਹਰ

ਬਰੀ (ਇੰਗਲੈਂਡ)- ਇੰਗਲੈਂਡ ਫੁੱਟਬਾਲ ਦੇ ਸਭ ਤੋਂ ਪੁਰਾਣੇ ਕਲੱਬਾਂ ’ਚੋਂ ਇਕ ਬਰੀ ਐੱਫ. ਸੀ. ਨੂੰ 125 ਸਾਲ ਦੀ ਮੈਂਬਰਸ਼ਿਪ ਤੋਂ ਬਾਅਦ ਫੁੱਟਬਾਲ ਲੀਗ ’ਚੋਂ ਬਾਹਰ ਕਰ ਦਿੱਤਾ ਗਿਆ ਹੈ। ਕਲੱਬ ਆਪਣੇ ਲਈ ਨਵਾਂ ਮਾਲਕ ਲੱਭਣ ਵਿਚ ਨਾਕਾਮ ਰਿਹਾ ਹੈ। ਇਸ ਤੋਂ ਬਾਅਦ ਉਕਤ ਕਾਰਵਾਈ ਕੀਤੀ ਗਈ।  ਗ੍ਰੇਟਰ ਮਾਨਚੈਸਟਰ ਦੇ ਇਸ ਕਲੱਬ ਕੋਲ ਮੰਗਲਵਾਰ ਤੱਕ ਦਾ ਸਮਾਂ ਸੀ ਕਿ ਉਹ ਇਹ ਯਕੀਨੀ ਬਣਾਏ ਕਿ ਉਹ ਇੰਗਲਿਸ਼ ਫੁੱਟਬਾਲ ਲੀਗ ਨਾਲ ਜੁੜੀਆਂ ਆਪਣੀਆਂ ਵਿੱਤੀ ਪ੍ਰਤੀਬੱਧਤਾਵਾਂ ਨੂੰ ਪੂਰਾ ਕਰ ਸਕਦਾ ਹੈ। ਕਲੱਬ ਹਾਲਾਂਕਿ ਉਸ ਨੂੰ ਖਰੀਦਣ ਦੀ ਪ੍ਰਕਿਰਿਆ ਵਿਚ ਫੇਲ ਹੋਣ ਕਾਰਣ ਇਸ ਤਰ੍ਹਾਂ ਦੀ ਕੋਈ ਪ੍ਰਤੀਬੱਧਤਾ ਨਹÄ ਦੇ ਸਕਿਆ।


author

Gurdeep Singh

Content Editor

Related News