ਕੈਨੇਡਾ ਓਪਨ ਗ੍ਰਾ-ਪ੍ਰੀ ''ਚ ਭਾਰਤੀ ਚੁਣੌਤੀ ਸਮਾਪਤ

07/15/2017 6:56:26 PM

ਕੈਲਗਰੀ— ਮਨੁ ਅਤਰੀ ਅਤੇ ਬੀ ਸੁਮਿਤ ਰੇਡ੍ਰਡੀ ਦੀ ਸਾਬਕਾ ਚੈਂਪੀਅਨ ਪੁਰਸ਼ ਡਬਲਜ਼ ਜੋੜੀ ਅਤੇ ਮਿਸ਼ਰਿਤ ਡਬਲਜ਼ ਜੋੜੀ ਦੀ ਸ਼ਨੀਵਾਰ ਨੂੰ ਇੱਥੇ ਕੁਆਰਟਰਫਾਈਨਲ 'ਚ ਹਾਰ ਦੇ ਨਾਲ ਕੈਨੇਡਾ ਓਪਨ ਗ੍ਰਾ-ਪ੍ਰੀ ਭਾਰਤੀ ਅਭਿਆਨ ਸਮਾਪਤ ਹੋ ਗਿਆ। ਮਨੁ ਅਤੇ ਸੁਮਿਤ ਦੀ ਤੀਜੀ ਦਰਜਾ ਜੋੜੀ ਨੂੰ ਕਿਸ ਵਾਨ ਅਤੇ ਸਯੁੰਗ ਜੇਈ ਸਿਓ ਦੀ ਕੋਰੀਆਈ ਜੋੜੀ ਖਿਲਾਫ ਸਿੱਧੀ ਗੇਮ 'ਚ ਅੱਧੇ ਘੰਟੇ ਅੰਦਰ 12-21, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਪ੍ਰਣਾਵ ਜੈਰੀ ਚੋਪੜਾ ਅਤੇ ਐੱਨ ਸਿੱਕੀ ਰੇਡ੍ਰਡੀ ਦੀ ਦੂਜੀ ਦਰਜਾ ਪ੍ਰਾਪਤ ਮਿਸ਼ਰਿਤ ਜੋੜੀ ਸਖਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਕਿਸ ਵੋਨ ਹੋ ਅਤੇ ਸ਼ਿਨ ਸਯੁੰਗ ਚਾਨ ਦੀ ਕੋਰੀਆਈ ਜੋੜੀ ਖਿਲਾਫ 1 ਘੰਟੇ ਅਤੇ 2 ਮਿੰਟ 'ਚ 17-21, 22-20 , 18-21 ਨਾਲ ਹਾਰ ਗਈ।


Related News