ਕੈਨੇਡਾ ''ਚ ਗਹਿਣੇ ਲੁੱਟਣ ਵਾਲਾ ਹਥੌੜਾ ਗਿਰੋਹ ਕਾਬੂ, ਭਾਰਤੀ ਮੂਲ ਦਾ ਵਿਅਕਤੀ ਵੀ ਗ੍ਰਿਫ਼ਤਾਰ

05/16/2024 7:17:31 PM

ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੈਨੇਡੀਅਨ ਪੁਲਸ ਨੇ ਦੋ ਦਿਨਾਂ ਦੇ ਅੰਦਰ ਮਿਸੀਸਾਗਾ ਦੇ ਦੋ ਮਾਲਾਂ ਵਿੱਚ ਗਹਿਣਿਆਂ ਦੀਆਂ ਦੋ ਦੁਕਾਨਾਂ ਵਿੱਚ ਲੁੱਟ-ਖੋਹਾਂ ਕਰਨ ਤੋਂ ਬਾਅਦ 20 ਸਾਲਾ ਭਾਰਤੀ ਮੂਲ ਦੇ ਵਿਅਕਤੀ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਲਜ਼ਾਮ ਹੈ ਕਿ ਹਥੌੜਿਆਂ ਨਾਲ ਲੈਸ ਇੱਕ ਗਿਰੋਹ ਦੇ ਛੇ ਮੈਂਬਰਾਂ ਨੇ ਮਿਸੀਸਾਗਾ ਮਾਲ ਵਿੱਚ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਹ ਲੁੱਟਾਂ 9 ਅਤੇ 10 ਮਈ ਨੂੰ ਹੋਈਆਂ ਸਨ।

9 ਮਈ ਨੂੰ ਲੁਟੇਰਿਆਂ ਨੇ ਮਿਸੀਸਾਗਾ ਦੇ ਇੱਕ ਮਾਲ ਵਿੱਚ ਕਈ ਡਿਸਪਲੇਅ ਤੋੜ ਦਿੱਤੇ ਅਤੇ ਵੱਡੀ ਮਾਤਰਾ ਵਿੱਚ ਗਹਿਣੇ ਚੋਰੀ ਕਰ ਲਏ। ਲੁਟੇਰੇ ਚੋਰੀ ਦੀ ਕਾਰ ਵਿੱਚ ਆਏ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਲੁਟੇਰੇ ਜਿਸ ਗੱਡੀ ਵਿਚ ਸਵਾਰ ਹੋ ਕੇ ਫਰਾਰ ਹੋ ਗਏ, ਉਸ ਬਾਰੇ ਪਹਿਲਾਂ ਹੀ ਟੋਰਾਂਟੋ ਵਿਚ ਚੋਰੀ ਹੋਣ ਦੀ ਸੂਚਨਾ ਮਿਲ ਚੁੱਕੀ ਸੀ।

ਪੜ੍ਹੋ ਇਹ ਅਹਿਮ ਖ਼ਬਰ-ਨਿੱਝਰ ਦੇ ਕਤਲ ਦੇ ਸ਼ੱਕ 'ਚ ਗ੍ਰਿਫ਼ਤਾਰ ਚੌਥਾ ਭਾਰਤੀ ਕੈਨੇਡਾ ਦੀ ਅਦਾਲਤ 'ਚ ਪੇਸ਼

ਅਗਲੇ ਦਿਨ 10 ਮਈ ਨੂੰ ਪੁਲਸ ਇੱਕ ਹੋਰ ਮਿਸੀਸਾਗਾ ਮਾਲ ਵਿੱਚ ਗਸ਼ਤ ਕਰ ਰਹੀ ਸੀ, ਜਦੋਂ ਪੰਜ ਸ਼ੱਕੀ ਵਿਅਕਤੀਆਂ ਨੇ ਇੱਕ ਹੋਰ ਗਹਿਣਿਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਲੁਟੇਰੇ ਹਥੌੜਿਆਂ ਨਾਲ ਲੈਸ ਸਨ ਅਤੇ ਪਿਛਲੇ ਦਿਨ ਦੀ ਲੁੱਟ ਨੂੰ ਦੁਹਰਾਉਂਦੇ ਹੋਏ ਡਿਸਪਲੇ ਦੇ ਤਾਲੇ ਤੋੜ ਕੇ ਕੀਮਤੀ ਗਹਿਣੇ ਲੈ ਕੇ ਫਰਾਰ ਹੋ ਗਏ। ਇਸ ਮਗਰੋਂ ਪੁਲਸ ਨੇ ਮੁਲਜ਼ਮਾਂ ਦਾ ਪਿੱਛਾ ਕਰਕੇ ਭਾਰਤੀ ਮੂਲ ਦੇ 20 ਸਾਲਾ ਮੁਲਜ਼ਮ ਤੇਜਪਾਲ ਤੂਰ ਸਮੇਤ ਤਿੰਨ ਲੁਟੇਰਿਆਂ ਨੂੰ ਕਾਬੂ ਕਰ ਲਿਆ। ਇਸ ਦੇ ਨਾਲ ਹੀ ਪੁਲਿਸ ਨੇ ਮੁਲਜ਼ਮਾਂ ਕੋਲੋਂ ਚੋਰੀ ਦੀ ਗੱਡੀ ਵੀ ਬਰਾਮਦ ਕਰ ਲਈ। ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤੇਜਪਾਲ ਤੂਰ ਇੱਕ ਪੇਸ਼ੇਵਰ ਬਦਮਾਸ਼ ਹੈ, ਜਿਸ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਭੇਸ ਵਿੱਚ ਲੁੱਟ-ਖੋਹ, ਦੂਜਿਆਂ ਦੀਆਂ ਜਾਇਦਾਦਾਂ ਹੜੱਪਣ ਸਮੇਤ ਕਈ ਵਾਰਦਾਤਾਂ ਕੀਤੀਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News