ਟੈਨਿਸ ਦੇ 10 ਸਭ ਤੋਂ ਅਮੀਰ ਪਲੇਅਰ, ਮਿਲੀਨੀਅਰਸ ਦੀ ਲਿਸਟ ’ਚ ਏਮਾ

Thursday, Sep 16, 2021 - 01:25 AM (IST)

ਸਪੋਰਟਸ ਡੈਸਕ- ਯੂ. ਐੱਸ. ਓਪਨ ਜਿੱਤਣ ਤੋਂ ਬਾਅਦ ਬ੍ਰਿਟਿਸ਼ ਟੈਨਿਸ ਪਲੇਅਰ ਏਮਾ ਰਾਡੂਕਾਨੂ 1.8 ਮਿਲੀਅਨ ਦੇ ਚੈੱਕ ਦੇ ਨਾਲ ਮਿਲੀਨੀਅਰ ਬਣ ਗਈ ਹੈ। ਇੰਡੋਸਰਮੈਂਟ ਡੀਲ ਅਤੇ ਹੋਰ ਸਪਾਂਸਰ ਕਾਰਨ ਉਹ ਬ੍ਰਿਟੇਨ ਦੀ ਸਭ ਤੋਂ ਮਹਿੰਗੀ ਮਹਿਲਾ ਪਲੇਅਰ ਬਣਨ ਦੀ ਰਾਹ ’ਤੇ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਉਹ ਜਲਦ ਹੀ ਸਰੇਨਾ ਵਿਲੀਅਮਸ ਤੋਂ ਬਾਅਦ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮਹਿਲਾ ਹੋਵੇਗੀ। ਆਓ ਜਾਣਦੇ ਹਾਂ- ਟੈਨਿਸ ਜਗਤ ਦੇ 10 ਸਭ ਤੋਂ ਮਹਿੰਗੇ ਖਿਡਾਰੀਆਂ ਬਾਰੇ-

ਇਹ ਖ਼ਬਰ ਪੜ੍ਹੋ- ICC ਟੀ20 ਰੈਂਕਿੰਗ ’ਚ ਵਿਰਾਟ ਚੌਥੇ, ਰਾਹੁਲ 6ਵੇਂ ਸਥਾਨ ’ਤੇ ਬਰਕਰਾਰ


1.4 (ਬੀਲੀਅਨ ਪਾਊਂਡ) ਆਯਨ ਤਿਰੀਯਾਕ
324 (ਮਿਲੀਅਨ ਪਾਊਂਡ) ਰੋਜ਼ਰ ਫੈੱਡਰਰ
144 (ਮਿਲੀਅਨ ਪਾਊਂਡ) ਨੋਵਾਕ ਜੋਕੋਵਿਚ
129 (ਮਿਲੀਅਨ ਪਾਊਂਡ) ਸਰੇਨਾ ਵਿਲੀਅਮਸ
129 (ਮਿਲੀਅਨ ਪਾਊਂਡ) ਰਾਫੇਲ ਨਡਾਲ
126 (ਮਿਲੀਅਨ ਪਾਊਂਡ) ਆਂਦਰੇ ਅਗਾਸੀ
108 (ਮਿਲੀਅਨ ਪਾਊਂਡ) ਪੀਟ ਸੈਂਪ੍ਰਾਸ
97 (ਮਿਲੀਅਨ ਪਾਊਂਡ) ਮਾਰੀਆ ਸ਼ਾਰਾਪੋਵਾ
72 (ਮਿਲੀਅਨ ਪਾਊਂਡ) ਐਂਡੀ ਮਰੇ
72 (ਮਿਲੀਅਨ ਪਾਊਂਡ) ਜਾਨ ਮੈਕੇਨਰੋ

ਇਹ ਖ਼ਬਰ ਪੜ੍ਹੋ- UAE ਵਿਚ IPL ਤੋਂ ਟੀ20 ਵਿਸ਼ਵ ਕੱਪ ’ਚ ਮੁਕਾਬਲਾ ਥੋੜਾ ਬਰਾਬਰੀ ਦਾ ਹੋ ਜਾਵੇਗਾ : ਮੈਕਸਵੈੱਲ


ਸਭ ਤੋਂ ਅਮੀਰ : ਆਯਨ ਦੀ ਗ੍ਰੈਂਡ ਸਲੈਮ ’ਚ ਇਕੋ-ਇਕ ਉਪਲੱਬਧੀ 1968 ਦੇ ਫ੍ਰੈਂਚ ਓਪਨ ਦੇ ਕੁਆਰਟਰ ਫਾਈਨਲ ’ਚ ਪਹੁੰਚਣਾ ਹੈ। ਉਹ ਟੈਨਿਸ ’ਚ ਬਹੁਤ ਪ੍ਰਸਿੱਧ ਨਾਂ ਨਹੀਂ ਹੈ ਪਰ ਪੈਸੇ ਦੇ ਮਾਮਲੇ ’ਚ ਨੰਬਰ-1 ਹੈ।
320 ਮਿਲੀਅਨ ਡਾਲਰ ਕਮਾਏ ਟੈਨਿਸ ਦੇ 10 ਸਭ ਤੋਂ ਅਮੀਰ ਪਲੇਅਰਾਂ ਨੇ ਪਿਛਲੇ 12 ਮਹੀਨਿਆਂ ਵਿਚ। ਇਹ ਕੋਰੋਨਾ ਕਾਲ ਕਾਰਨ ਪਿਛਲੇ ਸਾਲ ਤੋਂ 6 ਫੀਸਦੀ ਘੱਟ ਸੀ। ਇਸ ਵਾਰ ਬੂਮ ਆਉਣ ਦੀ ਸੰਭਾਵਨਾ ਹੈ।
ਏਮਾ ਹੋਰ ਕਮਾਏਗੀ : ਮਾਰੀਆ ਸ਼ਾਰਾਪੋਵਾ ਨੂੰ ਆਨ ਐਂਡ ਆਫ ਕੋਰਟ 234 ਮਿਲੀਅਨ ਪਾਊਂਡ ਦੀ ਕਮਾਈ ਦੇਣ ਵਾਲੇ ਏਜੰਟ ਮੈਕਸ ਈਸੇਨਵੁੱਡ ਨੇ ਕਿਹਾ ਕਿ ਜੇਕਰ ਬ੍ਰਿਟਿਸ਼ ਪਲੇਅਰ ਇਸੇ ਤਰ੍ਹਾਂ ਪ੍ਰਦਰਸ਼ਨ ਕਰਦੀ ਰਹੀ ਤਾਂ ਉਹ ਜਲਦ ਹੀ ਸਰੇਨਾ ਵਿਲੀਅਮਸ ਤੋਂ ਬਾਅਦ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਟੈਨਿਸ ਪਲੇਅਰ ਬਣ ਜਾਵੇਗੀ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News