Emerging Asia Cup : ਭਾਰਤ ਫਾਈਨਲ ’ਚ ਪਹੁੰਚਿਆ, ਹੁਣ ਪਾਕਿਸਤਾਨ ਨਾਲ ਹੋਵੇਗੀ ਖ਼ਿਤਾਬੀ ਟੱਕਰ

Friday, Jul 21, 2023 - 11:58 PM (IST)

Emerging Asia Cup : ਭਾਰਤ ਫਾਈਨਲ ’ਚ ਪਹੁੰਚਿਆ, ਹੁਣ ਪਾਕਿਸਤਾਨ ਨਾਲ ਹੋਵੇਗੀ ਖ਼ਿਤਾਬੀ ਟੱਕਰ

ਸਪੋਰਟਸ ਡੈਸਕ : ਏ. ਸੀ. ਸੀ. ਮੈੱਨਜ਼ ਐਮਰਜ਼ਿੰਗ ਟੀਮਜ਼ ਏਸ਼ੀਆ ਕੱਪ 2023 ਦੇ ਦੂਜੇ ਸੈਮੀਫਾਈਨਲ ’ਚ ਭਾਰਤ ਏ ਨੇ ਬੰਗਲਾਦੇਸ਼ ਏ ਨੂੰ 51 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਟੀਮ ਨੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ, ਜਿੱਥੇ ਉਨ੍ਹਾਂ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ। ਹੁਣ ਇਹ ਮੈਚ 23 ਜੁਲਾਈ ਨੂੰ ਦੁਪਹਿਰ 2 ਵਜੇ ਤੋਂ ਕੋਲੰਬੋ ਸਟੇਡੀਅਮ ’ਚ ਹੋਵੇਗਾ। ਪਾਕਿਸਤਾਨ-ਏ ਨੇ ਸ਼੍ਰੀਲੰਕਾ ਨੂੰ 60 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ।

ਇਹ ਖ਼ਬਰ ਵੀ ਪੜ੍ਹੋ : ਕੱਚੇ ਅਧਿਆਪਕਾਂ ਨੂੰ ਲੈ ਕੇ ਵੱਡੀ ਖ਼ਬਰ, CM ਮਾਨ ਸੇਵਾਵਾਂ ਪੱਕੀਆਂ ਕਰਨ ਦੇ ਸੌਂਪਣਗੇ ਪੱਤਰ

ਉਥੇ ਹੀ ਮੈਚ ਦੀ ਗੱਲ ਕਰੀਏ ਤਾਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 49.1 ਓਵਰਾਂ 'ਚ 211 ਦੌੜਾਂ 'ਤੇ ਆਪਣੀਆਂ ਸਾਰੀਆਂ ਵਿਕਟਾਂ ਗੁਆ ਦਿੱਤੀਆਂ। ਕਪਤਾਨ ਯਸ਼ ਢੁਲ ਨੇ 85 ਗੇਂਦਾਂ ਵਿਚ ਸਭ ਤੋਂ ਵੱਧ 66 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਸਾਈ ਸੁਦਰਸ਼ਨ ਨੇ 21, ਅਭਿਸ਼ੇਕ ਸ਼ਰਮਾ ਨੇ 34, ਨਿਕਨ ਜੋਸ ਨੇ 17, ਜਦਕਿ ਨਿਸ਼ਾਂਤ ਸੰਧੂ ਨੇ 5 ਦੌੜਾਂ ਬਣਾਈਆਂ। ਰਿਆਨ ਪਰਾਗ ਨੇ 12, ਧਰੁਵ ਜੁਰੇਲ ਨੇ 1 ਤਾਂ ਹਰਸ਼ਿਤ ਰਾਣਾ ਨੇ 9 ਦੌੜਾਂ ਬਣਾਈਆਂ। ਮਾਨਵ ਸੁਥਾਰ ਨੇ 21, ਜਦਕਿ ਆਰ. ਐੱਸ. ਹੈਂਗਰਗੇਕਰ ਨੇ 15 ਦੌੜਾਂ ਬਣਾਈਆਂ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਭਾਸ਼ਾ ਪ੍ਰਤੀ ਬੇਰੁਖ਼ੀ ਅਪਣਾਉਣ ’ਤੇ ਪ੍ਰਾਈਵੇਟ ਸਕੂਲ ਖ਼ਿਲਾਫ਼ ਸਿੱਖਿਆ ਮੰਤਰੀ ਨੇ ਕੀਤੀ ਵੱਡੀ ਕਾਰਵਾਈ

ਜਵਾਬ ’ਚ ਬੰਗਲਾਦੇਸ਼ੀ ਟੀਮ ਨੇ ਪਹਿਲੀ ਵਿਕਟ ਲਈ 70 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤੀ ਕੈਂਪ ਨੂੰ ਚਿੰਤਾ ਵਿਚ ਪਾ ਦਿੱਤਾ ਪਰ ਬਾਅਦ ਵਿਚ ਭਾਰਤੀ ਗੇਂਦਬਾਜ਼ਾਂ ਨੇ ਵਾਪਸੀ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਮੁਹੰਮਦ ਨਈਮ (38) ਅਤੇ ਤਨਜੀਦ ਹਸਨ (51) ਦੀ ਸਲਾਮੀ ਜੋੜੀ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਟਿਕ ਨਹੀਂ ਸਕਿਆ। ਬੰਗਲਾਦੇਸ਼ 'ਏ' ਦੀ ਪੂਰੀ ਟੀਮ 34.2 ਓਵਰਾਂ ’ਚ 160 ਦੌੜਾਂ ’ਤੇ ਢੇਰ ਹੋ ਗਈ। ਭਾਰਤ ਲਈ ਨਿਸ਼ਾਂਤ ਸੰਧੂ ਨੇ 8 ਓਵਰਾਂ ’ਚ 20 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਉਨ੍ਹਾਂ ਤੋਂ ਇਲਾਵਾ ਮਾਨਵ ਸੁਧਾਰ ਨੇ 3, ਜਦਕਿ ਯੁਵਰਾਜ ਸਿੰਘ ਦੋਹੀਆ ਅਤੇ ਅਭਿਸ਼ੇਕ ਸ਼ਰਮਾ ਨੇ 1-1 ਵਿਕਟ ਹਾਸਲ ਕੀਤੀ।


author

Manoj

Content Editor

Related News