IND vs PAK : ਟੀ20 ਦਾ ਸਭ ਤੋਂ ਖਰਾਬ ਰਿਕਾਰਡ ਦਰਜ ਹੋਇਆ ਰੋਹਿਤ ਸ਼ਰਮਾ ਦੇ ਨਾਂ
Monday, Oct 25, 2021 - 01:35 AM (IST)
ਦੁਬਈ- ਭਾਰਤ ਤੇ ਪਾਕਿਸਤਾਨ ਵਿਚਾਲੇ ਟੀ-20 ਵਿਸ਼ਵ ਕੱਪ ਦਾ ਮੈਚ ਦੁਬਈ 'ਚ ਖੇਡਿਆ ਗਿਆ। ਇਸ ਮੈਚ ਵਿਚ ਪਾਕਿਸਤਾਨ ਦੀ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਬੱਲੇਬਾਜ਼ੀ ਦੇ ਲਈ ਆਏ ਕੇ. ਐੱਲ. ਰਾਹੁਲ ਤੇ ਰੋਹਿਤ ਸ਼ਰਮਾ ਦੀ ਸਲਾਮੀ ਜੋੜੀ ਟੀਮ ਨੂੰ ਵਧੀਆ ਸ਼ੁਰੂਆਤ ਦੇਣ ਵਿਚ ਅਸਫਲ ਰਹੀ। ਰੋਹਿਤ ਸ਼ਰਮਾ ਪਹਿਲੀ ਹੀ ਗੇਂਦ 'ਤੇ ਜ਼ੀਰੋ ਦੇ ਸਕੋਰ 'ਤੇ ਆਊਟ ਹੋ ਗਏ।
ਬੱਲੇਬਾਜ਼ੀ ਦੇ ਲਈ ਆਏ ਰੋਹਿਤ ਸ਼ਰਮਾ ਨੂੰ ਸ਼ਾਹੀਨ ਅਫਰੀਦੀ ਨੇ ਆਪਣੀ ਪਹਿਲੀ ਹੀ ਗੇਂਦ 'ਤੇ ਆਊਟ ਕਰ ਦਿੱਤਾ। ਇਸ ਦੇ ਨਾਲ ਹੀ ਉਹ ਟੀ-20 ਵਿਸ਼ਵ ਕੱਪ ਵਿਚ ਪਾਕਿਸਤਾਨ ਦੇ ਵਿਰੁੱਧ ਜ਼ੀਰੋ 'ਤੇ ਆਊਟ ਹੋਣ ਵਾਲੇ ਤੀਜੇ ਭਾਰਤੀ ਸਲਾਮੀ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਟੀ-20 ਵਿਸ਼ਵ ਕੱਪ ਵਿਚ ਗੌਤਮ ਗੰਭੀਰ ਹੀ ਜ਼ੀਰੋ 'ਤੇ ਆਊਟ ਹੋਏ ਸਨ। ਉਹ ਸਾਲ 2007 ਤੇ 2012 ਦੇ ਟੀ-20 ਵਿਸ਼ਵ ਕੱਪ ਵਿਚ ਜ਼ੀਰੋ 'ਤੇ ਆਊਟ ਹੋਏ ਸਨ।
ਇਹ ਖ਼ਬਰ ਪੜ੍ਹੋ- IND v PAK : ਟੀ20 ਵਿਸ਼ਵ ਕੱਪ 'ਚ ਪਹਿਲੀ ਵਾਰ ਪਾਕਿ ਵਿਰੁੱਧ ਆਊਟ ਹੋਏ ਕੋਹਲੀ, ਬਣਾਏ ਇਹ ਰਿਕਾਰਡ
ਵਿਸ਼ਵ ਕੱਪ ਮੈਚ ਪਾਕਿਸਤਾਨ ਵਿਰੁੱਧ ਜ਼ੀਰੋ 'ਤੇ ਆਊਟ ਹੋਣ ਵਾਲੇ ਬੱਲੇਬਾਜ਼
ਗੰਭੀਰ, ਡਰਬਨ-2007
ਗੰਭੀਰ, ਕੋਲੰਬੋ- 2012
ਰੋਹਿਤ, ਦੁਬਈ- 2021
ਟੀ-20 ਵਿਸ਼ਵ ਕੱਪ ਵਿਚ ਗੋਲਡਨ ਡਕ 'ਤੇ ਆਊਟ ਹੋਣ ਵਾਲੇ ਭਾਰਤੀ ਬੱਲੇਬਾਜ਼
ਦਿਨੇਸ਼ ਕਾਰਤਿਕ- 2007
ਮੁਰਲੀ ਵਿਜੇ- 2010
ਆਸ਼ੀਸ਼ ਨੇਹਰਾ- 2010
ਸੁਰੇਸ਼ ਰੈਨਾ- 2016
ਰੋਹਿਤ ਸ਼ਰਮਾ- 2021
ਇਨ੍ਹਾਂ ਟੀਮਾਂ ਵਿਰੁੱਧ ਰੋਹਿਤ ਸ਼ਰਮਾ ਗੋਲਡਨ ਡਕ 'ਤੇ ਹੋਏ ਆਊਟ
ਆਸਟਰੇਲੀਆ, ਸਿਡਨੀ- 2012
ਦੱਖਣੀ ਅਫਰੀਕਾ, ਸੈਂਚੁਰੀਅਨ- 2016
ਪਾਕਿਸਤਾ, ਦੁਬਈ- 2021
ਇਹ ਖ਼ਬਰ ਪੜ੍ਹੋ- IND v PAK : ਨੋ ਬਾਲ 'ਤੇ ਆਊਟ ਹੋਏ ਰਾਹੁਲ, ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੇ ਕੱਢਿਆ ਗੁੱਸਾ
ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਆਈ. ਸੀ. ਸੀ. ਟੀ-20 ਵਰਲਡ ਕੱਪ ਦਾ ਮਹਾ ਮੁਕਾਬਲਾ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡਿਆ ਗਿਆ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਪਾਕਿਸਤਾਨ ਨੂੰ 152 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ ਨੇ ਇਹ ਮੈਚ 10 ਵਿਕਟਾਂ ਨਾਲ ਜਿੱਤ ਲਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।