Ellyse Perry ਨੇ ਤੀਜੀ ਬਾਰ ਜਿੱਤਿਆ ਬਲਿੰਡਾ ਕਲਾਰਕ ਐਵਾਰਡ, ਦਿਖੀ ਸਭ ਤੋਂ ਖੂਬਸੂਰਤ

Monday, Feb 10, 2020 - 07:48 PM (IST)

Ellyse Perry  ਨੇ ਤੀਜੀ ਬਾਰ ਜਿੱਤਿਆ ਬਲਿੰਡਾ ਕਲਾਰਕ ਐਵਾਰਡ, ਦਿਖੀ ਸਭ ਤੋਂ ਖੂਬਸੂਰਤ

ਨਵੀਂ ਦਿੱਲੀ— ਆਸਟਰੇਲੀਆਈ ਮਹਿਲਾ ਕ੍ਰਿਕਟ ਖਿਡਾਰਨ ਐਲਿਸ ਪੈਰੀ ਨੂੰ ਕ੍ਰਿਕਟ ਆਸਟਰੇਲੀਆ ਦੇ ਸਲਾਨਾ ਐਵਾਰਡ ਸਮਾਰੋਹ 'ਚ ਤੀਜੀ ਬਾਰ ਬਲਿੰਡਾ ਕਲਾਰਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੈਰੀ ਨੂੰ ਇਸ ਤੋਂ ਪਹਿਲਾਂ ਇਹ ਐਵਾਰਡ 2016 ਤੇ 2017 'ਚ ਵੀ ਮਿਲਿਆ ਸੀ। ਪੈਰੀ ਨੇ ਮਹਿਲਾ ਏਸ਼ੇਜ਼ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਵਨ ਡੇ 'ਚ 22 ਦੌੜਾਂ 'ਤੇ 7 ਵਿਕਟਾਂ ਹਾਸਲ ਕੀਤੀਆਂ ਜੋ ਕਿਸੀ ਵੀ ਆਸਟਰੇਲੀਆਈ ਗੇਂਦਬਾਜ਼ ਦਾ ਵਨ ਡੇ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ ਸੀ।

PunjabKesariPunjabKesari
ਪੈਰੀ ਨੂੰ ਇਸ ਕੈਟੇਗਿਰੀ 'ਚ ਅਲਿਸਾ ਹੇਲੀ ਨੇ ਟੱਕਰ ਦਿੱਤੀ। ਉਸ ਨੂੰ 153 ਵੋਟਾਂ ਪਈਆਂ ਜਦਕਿ ਪੈਰੀ 161 ਵੋਟਾਂ ਦੇ ਨਾਲ ਜੇਤੂ ਰਹੀ। ਐਵਾਰਡ ਫੰਕਸ਼ਨ ਦੇ ਦੌਰਾਨ ਐਲਿਸ ਬਲੈਕ ਕਲਰ ਦੇ ਗਾਊਨ 'ਚ ਨਜ਼ਰ ਆਈ।

PunjabKesari
ਪੈਰੀ ਦੇ ਐਵਾਰਡ ਜਿੱਤਣ 'ਤੇ ਉਸਦੀ ਨੈਸ਼ਨਲ ਟੀਮ ਦੇ ਕੋਚ ਮੈਥਿਊ ਮਾਟ ਨੇ ਕਿਹਾ ਕਿ ਉਹ ਸਮੇਂ ਦੇ ਨਾਲ ਹੋਰ ਬਿਹਤਰ ਹੁੰਦੀ ਜਾ ਰਹੀ ਹੈ। ਜੇਕਰ ਤੁਸੀਂ ਉਸਦੀ ਟ੍ਰੇਨਿੰਗ ਤੇ ਮਹਿਨਤ ਦੇਖੋਗੇ ਤਾਂ ਉਹ ਕਿੰਨੀ ਆਸਾਨੀ ਨਾਲ ਸਾਰੀਆਂ ਚੀਜ਼ਾਂ ਕਰਦੀ ਹੋਈ ਅੱਗੇ ਵੱਧਦੀ ਜਾ ਰਹੀ ਹੈ। ਉਸ 'ਚ ਸਫਲਤਾ ਹਾਸਲ ਕਰਨ ਦੀ ਭੁੱਖ ਹੈ। ਮੈਨੂੰ ਲੱਗਦਾ ਹੈ ਕਿ ਉਹ ਹੁਣ ਖੇਡ ਦੇਖਣ ਲੱਗੀ ਹੈ ਉਸ 'ਚ ਜਲਦੀ ਤੋਂ ਜਲਦੀ ਵੜਣ ਦੀ ਕੋਸ਼ਿਸ ਕਰਨ ਲੱਗੀ ਹੈ। ਉਹ ਖੇਡ ਨਾਲ ਅੱਗੇ ਵਧਣਾ ਤੇ ਬਦਲਾਵ ਕਰਨਾ ਚਾਹੁੰਦੀ ਹੈ ਜੋਕਿ ਅਸਲ 'ਚ ਖੁਸ਼ੀ ਵਾਲੀ ਗੱਲ ਹੈ।

PunjabKesari
ਇਸ ਤੋਂ ਇਲਾਵਾ ਅਲੇਨ ਮੈਡਲ ਡੇਵਿਡ ਵਾਰਨਰ ਸਟੀਵ ਸਮਿਥ ਨੂੰ ਪਿੱਛੇ ਛੱਡ ਹਾਸਲ ਕੀਤਾ। ਮੈਂਸ ਟੈਸਟ ਖਿਡਾਰੀ ਆਫ ਦਿ ਈਅਰ ਮਾਰਨਸ ਲਾਬੁਸ਼ਾਨੇ, ਵਨ ਡੇ ਖਿਡਾਰੀ ਆਫ ਦਿ ਈਅਰ ਆਰੋਨ ਫਿੰਚ, ਵੁਮੈਂਸ ਵਨ ਡੇ ਖਿਡਾਰਨ ਆਫ ਦਿ ਈਅਰ ਅਲਿਸਾ ਹੇਲੀ, ਮੈਂਸ ਅੰਤਰਰਾਸ਼ਟਰੀ ਖਿਡਾਰੀ ਡੇਵਿਡ ਵਾਰਨਰ ਤਾਂ ਵੁਮੈਂਸ ਅੰਤਰਰਾਸ਼ਟਰੀ ਖਿਡਾਰਨ ਅਲਿਸਾ ਹੇਲੀ ਬਣੀ।

PunjabKesari


author

Gurdeep Singh

Content Editor

Related News