ਈਦ ਦਾ ਜਸ਼ਨ : ਖੇਡ ਜਗਤ ਦੇ ਖਿਡਾਰੀਆਂ ਨੇ ਇਸ ਖਾਸ ਮੌਕੇ 'ਤੇ ਦੇਸ਼ ਨੂੰ ਦਿੱਤੀਆਂ ਵਧਾਈਆਂ
Monday, Aug 12, 2019 - 02:21 PM (IST)

ਸਪੋਰਟਸ ਡੈਸਕ : ਦੇਸ਼ ਭਰ ਵਿਚ ਅੱਜ ਬਕਰੀਦ ਦਾ ਤਿਊਹਾਰ ਮਨਾਇਆ ਜਾ ਰਿਹਾ ਹੈ। ਇਸ ਦੇ ਤਹਿਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਬਕਰੀਦ ਦੀ ਨਮਾਜ਼ ਅਦਾ ਕੀਤੀ ਜਾ ਰਹੀ ਹੈ। ਅਜਿਹੇ 'ਚ ਇਸ ਖਾਸ ਮੌਕੇ 'ਤੇ ਕ੍ਰਿਕਟ ਅਤੇ ਖੇਡ ਜਗਤ ਦੇ ਧਾਕੜ ਖਿਡਾਰੀਆਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਸਭ ਨੂੰ ਇਸਦੀ ਵਧਾਈ ਦਿੱਤੀ ਹੈ। ਉੱਥੇ ਹੀ ਗੰਭੀਰ ਤੋਂ ਲੈ ਕੇ ਸਾਨੀਆ ਅਤੇ ਸਚਿਨ ਨੇ ਵੀ ਟਵਿੱਟਰ 'ਤੇ ਇਕ ਖਾਸ ਸੰਦੇਸ਼ ਦੇਸ਼ ਵਾਸੀਆਂ ਨੂੰ ਦਿੱਤਾ।
ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਅਤੇ ਮੌਜੂਦਾ ਭਾਜਪਾ ਸਾਂਸਦ ਗੌਤਮ ਗੰਭੀਰ ਨੇ ਟਵਿੱਟਰ 'ਤੇ ਲਿਖਿਆ, ''ਈਦ-ਉਲ-ਅਜਹਾ ਮਨਾਉਣ ਵਾਲੇ ਸਾਰੇ ਲੋਕਾਂ ਨੂੰ ਮੇਰੇ ਵੱਲੋਂ ਸ਼ੁਭਕਾਮਨਾਵਾਂ।''
ਭਾਰਤ ਦੀ ਮਸ਼ਹੂਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਵੀ ਈਦ-ਉਲ-ਅਜਹਾ ਦੀ ਲੋਕਾਂ ਨੂੰ ਵਧਾਈ ਦਿੱਤੀ ਹੈ।