ਅਹਿਸਾਨ ਮਨੀ ਦੋਬਾਰਾ ਬਣੇ ਆਈ. ਸੀ. ਸੀ. ਕਮੇਟੀ ਦੇ ਪ੍ਰਧਾਨ
Wednesday, Jul 24, 2019 - 02:11 PM (IST)

ਦੁਬਈ : ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਅਹਿਸਾਨ ਮਨੀ ਨੂੰ 17 ਸਾਲ ਬਾਅਦ ਫਿਰ ਕੌਮਾਂਤਰੀ ਕ੍ਰਿਕਟ ਕਮੇਟੀ ਦੀ ਵਿਤੀ ਅਤੇ ਵਪਾਰਕ ਮਾਮਲਿਆਂ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਪਿਛਲੇ ਹਫਤੇ ਆਈ. ਸੀ. ਸੀ. ਦੇ ਸਾਲਾਨਾ ਸੰਮੇਲਨ ਵਿਚ ਮਨੀ ਦੀ ਨਿਯੁਕਤੀ ਦਾ ਫੈਸਲਾ ਕੀਤਾ ਗਿਆ ਸੀ। ਪੀ. ਸੀ. ਬੀ. ਨੇ ਅਧਿਕਾਰਤ ਬਿਆਨ ਵਿਚ ਇਸਦੀ ਜਾਣਕਾਰੀ ਦਿੱਤੀ। ਪੀ. ਸੀ. ਬੀ. ਨੇ ਕਿਹਾ, ''ਐੱਫ. ਐਂਡ. ਸੀ. ਏ. ਆਈ. ਸੀ. ਸੀ. ਦੀ ਸਭ ਤੋਂ ਪ੍ਰਭਾਵਸ਼ਾਲੀ ਕਮੇਟੀ ਹੈ ਜਿਸ ਦੀ ਜ਼ਿੰਮੇਵਾਰੀ ਵਿਤੀ ਅਤੇ ਵਪਾਰਕ ਮਾਮਲਿਆਂ ਵਿਚ ਸਹਿਯੋਗ ਕਰਨਾ ਹੁੰਦਾ ਹੈ।''
ਆਈ. ਸੀ. ਸੀ. ਦੇ ਚੇਅਰਮੈਨ ਸ਼ਸ਼ਾਂਕ ਮਨੋਹਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਮੰਨੂ ਸਾਹਨੀ ਇਸ ਕਮੇਟੀ ਦੇ ਮੈਂਬਰ ਹਨ। ਪੀ. ਬੀ. ਬੀ. ਪ੍ਰਧਾਨ ਨੇ ਆਪਣੀ ਨਿਯੁਕਤੀ 'ਤੇ ਖੁਸ਼ੀ ਜਤਾਉਂਦਿਆਂ ਕਿਹਾ, ''ਮੈਂ ਆਈ. ਸੀ. ਸੀ. ਚੇਅਰਮੈਨ ਦਾ ਧੰਨਵਾਦੀ ਹਾਂ ਜਿਸ ਨੇ ਇਸ ਅਹੁਦੇ ਲਈ ਮੇਰੇ 'ਤੇ ਭਰੋਸਾ ਜਤਾਇਆ। ਮੈਂ ਮੰਨੂ ਸਾਹਨੀ ਅਤੇ ਉਸਦੀ ਟੀਮ ਦੇ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਤ ਹਾਂ।