ECB ਨੇ ਰੱਦ ਹੋਏ ਟੈਸਟ ਮੈਚ ਨੂੰ ਲੈ ਕੇ ICC ਨੂੰ ਲਿਖੀ ਚਿੱਠੀ, ਰੱਖੀ ਇਹ ਮੰਗ
Sunday, Sep 12, 2021 - 08:29 PM (IST)
ਲੰਡਨ- ਭਾਰਤ ਤੇ ਇੰਗਲੈਂਡ ਦੇ ਵਿਚਾਲੇ 5ਵਾਂ ਤੇ ਆਖਰੀ ਟੈਸਟ ਮੈਚ ਰੱਦ ਹੋ ਜਾਣ ਤੋਂ ਬਾਅਦ ਓਲਡ ਟ੍ਰੈਫਰਡ ਦੇ ਇਸ ਮੈਚ ਅਤੇ ਦੋਵਾਂ ਦੇਸ਼ਾਂ ਦੇ ਵਿਚ ਸੀਰੀਜ਼ ਦੇ ਫੈਸਲੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੂੰ ਪੱਤਰ ਲਿਖ ਕੇ ਫੈਸਲੇ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਮੈਨਚੇਸਟਰ ਵਿਚ ਆਖਰੀ ਟੈਸਟ ਸ਼ੁੱਕਰਵਾਰ ਨੂੰ ਸ਼ੁਰੂ ਹੋਣ ਤੋਂ ਲਗਭਗ ਤਿੰਨ ਘੰਟੇ ਪਹਿਲਾਂ ਭਾਰਤੀ ਕੈਂਪ ਵਿਚ ਕੋਰੋਨਾ ਦੀ ਆਸ਼ੰਕਾਂ ਦੇ ਚੱਲਦੇ ਰੱਦ ਕਰ ਦਿੱਤਾ ਗਿਆ ਸੀ।
ਇਹ ਖ਼ਬਰ ਪੜ੍ਹੋ- ਰੋਨਾਲਡੋ ਦੀ ਗੈਰਮੌਜੂਦਗੀ 'ਚ ਫਿਰ ਹਾਰਿਆ ਯੂਵੇਂਟਸ, ਨੇਪੋਲੀ ਨੇ 2-1 ਨਾਲ ਹਰਾਇਆ
ਇਸ ਤੋਂ ਪਹਿਲਾਂ ਭਾਰਤੀ ਟੀਮ ਦੇ ਦੂਜੇ ਫਿਜ਼ੀਓ ਯੋਗੇਸ਼ ਪਰਮਾਰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਮੈਚ ਨੂੰ ਹਾਲਾਂਕਿ ਅਗਲੀ ਗਰਮੀਆਂ 'ਚ ਫਿਰ ਤੋਂ ਨਿਰਧਾਰਤ ਕੀਤੇ ਜਾਣ ਦੀ ਉਮੀਦ ਹੈ ਪਰ ਈ. ਸੀ. ਬੀ. ਦੇ ਮੁੱਖ ਕਾਰਜਕਾਰੀ ਟਾਮ ਹੈਰੀਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਮੈਚ ਇਸ ਸੀਰੀਜ਼ ਨੂੰ ਜਾਰੀ ਰੱਖਣ ਵਾਲਾ ਮੈਚ ਨਹੀਂ ਹੋਵੇਗਾ ਬਲਕਿ ਇਹ ਆਮ ਮੈਚ ਹੋਵੇਗਾ। ਜੇਕਰ ਅਜਿਹਾ ਮਾਮਲਾ ਹੁੰਦਾ ਹੈ ਤਾਂ ਇਹ ਮੈਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਨਹੀਂ ਹੋਵੇਗਾ ਅਤੇ ਇਸ ਸੀਰੀਜ਼ ਦਾ ਫੈਸਲਾ ਕਰਨਾ ਹੋਵਗਾ ਅਤੇ ਇਸ ਮੰਗ ਦੇ ਨਾਲ ਈ. ਸੀ. ਬੀ. ਨੇ ਇਹ ਗੱਲ ਆਈ. ਸੀ. ਸੀ. ਦੀ ਅਦਾਲਤ ਵਿਚ ਰੱਖੀ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।