ਧਨੰਜਯ ਦੀ ਫਿਰਕੀ ਨੇ ਨਿਊਜ਼ੀਲੈਂਡ ਨੂੰ ਬੈਕਫੁੱਟ ''ਤੇ ਧੱਕਿਆ

8/14/2019 10:40:00 PM

ਗਾਲੇ— ਸ਼੍ਰੀਲੰਕਾਈ ਸਪਿਨਰ ਅਕਿਲਾ ਧਨੰਜਯ ਦੇ 5 ਵਿਕਟਾਂ ਲੈਣ ਨਾਲ ਨਿਊਜ਼ੀਲੈਂਡ ਦੀ ਟੀਮ ਨੇ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ 2 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਦੇ ਸ਼ੁਰੂਆਤੀ ਦਿਨ ਬਾਰਿਸ਼ ਕਾਰਣ ਖੇਡ ਰੋਕੇ ਜਾਣ ਤੱਕ 5 ਵਿਕਟਾਂ ਗੁਆ ਕੇ 203 ਦੌੜਾਂ ਬਣਾ ਲਈਆਂ। ਤਜਰਬੇਕਾਰ ਰਾਸ ਟੇਲਰ ਨੇ ਅਜੇਤੂ 86 ਦੌੜਾਂ ਦੀ ਪਾਰੀ ਖੇਡ ਕੇ ਟੀਮ ਦੇ ਸਕੋਰ ਨੂੰ 200 ਦੇ ਪਾਰ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ। ਪਿਛਲੇ ਸਾਲ ਸ਼ੱਕੀ ਐਕਸ਼ਨ ਦੀ ਸ਼ਿਕਾਇਤ ਹੋਣ ਤੋਂ ਬਾਅਦ ਨਵੇਂ ਐਕਸ਼ਨ ਨਾਲ ਗੇਂਦਬਾਜ਼ੀ ਕਰ ਰਹੇ ਧਨੰਜਯ ਨੇ ਪਿਛਲੇ 6 ਮੈਚਾਂ ਵਿਚ ਚੌਥੀ ਵਾਰ 5 ਵਿਕਟਾਂ ਹਾਸਲ ਕੀਤੀਆਂ। 

PunjabKesari
ਧਨੰਜਯ ਨੇ 22 ਓਵਰਾਂ ਵਿਚ 57 ਦੌੜਾਂ 'ਤੇ 5 ਵਿਕਟਾਂ ਹਾਸਲ ਕੀਤੀਆਂ। ਉਸ ਤੋਂ ਇਲਾਵਾ ਟੀਮ ਦੇ ਕਿਸੇ ਵੀ ਗੇਂਦਬਾਜ਼ ਨੂੰ ਸਫਲਤਾ ਨਹੀਂ ਮਿਲੀ। ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਆਪਣਾ ਪਹਿਲਾ ਮੈਚ ਖੇਡ ਰਹੀਆਂ ਹਨ। ਇਸ ਵਿਚ 9 ਚੋਟੀ ਦੀਆਂ ਟੀਮਾਂ 5 ਦਿਨਾ ਫਾਰਮੈੱਟ ਵਿਚ ਖਿਤਾਬ ਲਈ ਭਿੜਨਗੀਆਂ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

This news is Edited By Gurdeep Singh