ਡਵੇਨ ਬ੍ਰਾਵੋ ਨੇ IPL ''ਚ ਬਣਾਇਆ ਰਿਕਾਰਡ, ਖਾਸ ਲਿਸਟ ''ਚ ਹੋਏ ਸ਼ਾਮਲ
Wednesday, Oct 07, 2020 - 10:44 PM (IST)
ਆਬੂ ਧਾਬੀ- ਚੇਨਈ ਸੁਪਰ ਕਿੰਗਜ਼ ਦੇ ਗੇਂਦਬਾਜ਼ ਡਵੇਨ ਬ੍ਰਾਵੋ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 13ਵੇਂ ਸੈਸ਼ਨ ਦੇ 21ਵੇਂ ਮੁਕਾਬਲੇ 'ਚ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 3 ਵਿਕਟਾਂ ਹਾਸਲ ਕੀਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਨਾਂ ਖਾਸ ਲਿਸਟ 'ਚ ਦਰਜ ਕਰ ਲਿਆ ਹੈ। ਦਰਅਸਲ, ਉਨ੍ਹਾਂ ਨੇ 150 ਵਿਕਟਾਂ ਪੂਰੀਆਂ ਕਰ ਲਈਆਂ ਹਨ। ਉਹ ਆਈ. ਪੀ. ਐੱਲ. 'ਚ 150 ਜਾਂ ਇਸ ਤੋਂ ਜ਼ਿਆਦਾ ਵਿਕਟ ਹਾਸਲ ਕਰਨ ਵਾਲੇ ਖਾਸ ਲਿਸਟ 'ਚ ਸ਼ਾਮਲ ਹੋ ਗਏ ਹਨ।
ਮੈਚ ਤੋਂ ਪਹਿਲਾਂ ਉਹ 150 ਵਿਕਟ ਤੋਂ 3 ਵਿਕਟਾਂ ਦੂਰ ਸੀ। ਬ੍ਰਾਵੋ ਨੇ ਕੋਲਕਾਤਾ ਦੇ ਸਭ ਤੋਂ ਸਫਲ ਬੱਲੇਬਾਜ਼ ਰਾਹੁਲ ਤ੍ਰਿਪਾਠੀ (83), ਕਮਲੇਸ਼ ਨਾਗਰਕੋਟੀ ਅਤੇ ਸ਼ਿਵਮ ਮਾਵੀ ਨੂੰ ਆਊਟ ਕਰਦੇ ਹੋਏ 150 ਵਿਕਟਾਂ ਪੂਰੀਆਂ ਕੀਤੀਆਂ। ਖਾਸ ਗੱਲ ਇਹ ਹੈ ਕਿ ਅੱਜ ਬ੍ਰਾਵੋ ਆਪਣਾ 37ਵਾਂ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨਾ ਕਿਸੇ ਸਪੈਸ਼ਲ ਗਿਫਟ ਤੋਂ ਘੱਟ ਨਹੀਂ ਹੋਵੇਗਾ। ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਵਿਕਟਾਂ ਦਾ ਰਿਕਾਰਡ ਲਸਿਥ ਮਲਿੰਗਾ (170) ਦੇ ਨਾਂ ਹੈ।
ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼
ਲਸਿਥ ਮਲਿੰਗਾ- 122 ਮੈਚਾਂ 'ਚ 170 ਵਿਕਟਾਂ
ਅਮਿਸ ਮਿਸ਼ਰਾ-150 ਮੈਚਾਂ 'ਚ 160 ਵਿਕਟਾਂ
ਪਿਯੂਸ਼ ਚਾਵਲਾ- 162 ਮੈਚਾਂ 'ਚ 156 ਵਿਕਟਾਂ
ਹਰਭਜਨ ਸਿੰਘ-160 ਮੈਚਾਂ 'ਚ 150 ਵਿਕਟਾਂ
ਡ੍ਰਵੇਨ ਬ੍ਰਾਵੋ- 137 ਮੈਚਾਂ 'ਚ 150 ਵਿਕਟਾਂ