ਆਲਰਾਊਂਡਰ ਡ੍ਰਵੇਨ ਬ੍ਰਾਵੋ ਨੇ ਲਿਆ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ
Thursday, Oct 25, 2018 - 10:47 AM (IST)

ਨਵੀਂ ਦਿੱਲੀ— ਵਿੰਡੀਜ਼ ਕ੍ਰਿਕਟ ਟੀਮ ਦੇ ਆਲਰਾਊਂਡਰ ਡ੍ਰਵੇਨ ਬ੍ਰਾਵੋ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰੰਨਿਆਸ ਲੈ ਲਿਆ ਹੈ। ਬ੍ਰਾਵੋ ਨੇ ਇਹ ਫੈਸਲਾ ਭਾਰਤ ਖਿਲਾਫ ਖੇਡੇ ਜਾ ਰਹੇ ਵਨ ਡੇ ਮੈਚ 'ਚ ਨਾ ਚੁਣੇ ਜਾਣ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਹੈ। ਭਾਰਤ ਦੌਰੇ ਲਈ ਚੁਣੀ ਗਈ ਵਨ ਡੇ ਟੀਮ 'ਚ ਉਨ੍ਹਾਂ ਨੂੰ ਸ਼ਾਮਿਲ ਨਾ ਕੀਤੇ ਜਾਣ ਤੇ ਦਿੱਗਜ ਕਾਫੀ ਹੈਰਾਨ ਸਨ।
ਬ੍ਰਾਵੋ ਨੇ ਕਿਹਾ,' ਅੱਜ ਮੈਂ ਕ੍ਰਿਕਟ ਜਗਤ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਬ੍ਰਾਵੋ ਨੇ ਅੱਗੇ ਕਿਹਾ, 'ਮੈਨੂੰ ਅੱਜ ਵੀ 14 ਸਾਲ ਪਹਿਲਾਂ ਦਾ ਉਹ ਦਿਨ ਯਾਦ ਹੈ ਜਦੋਂ ਮੈਂ ਵੈਸਟਇੰਡੀਜ਼ ਲਈ ਟੈਸਟ ਮੈਚ 'ਚ ਡੈਬਿਊ ਕੀਤਾ ਸੀ ਅਤੇ ਇੰਗਲੈਂਡ ਖਿਲਾਫ ਲਾਰਡਜ਼ ਦੇ ਮੈਦਾਨ 'ਤੇ ਪਹਿਲੀ ਵਾਰ ਟੈਸਟ ਕੈਪ ਪਹਿਨ ਕੇ ਉਤਰਿਆ ਸੀ। ਮੇਰੇ ਅੰਦਰ ਕ੍ਰਿਕਟ ਨੂੰ ਲੈ ਕੇ ਜਨੂਨ ਕਦੀ ਘੱਟ ਨਹੀਂ ਹੋਇਆ ਅਤੇ ਇਹ ਹਮੇਸ਼ਾ ਮੇਰੇ ਅੰਦਰ ਰਿਹਾ।'
ਬ੍ਰਾਵੋ ਨੇ ਕਿਹਾ,' ਮੈਂ ਹੁਣ ਉਹ ਹੀ ਕਰਨਾ ਚਾਹੁੰਦਾ ਹਾਂ ਜੋ ਕਿ ਹਰ ਖਿਡਾਰੀ ਕਰਦਾ ਹੈ। ਮੈਂ ਨੌਜਵਾਨ ਖਿਡਾਰੀਆਂ ਨੂੰ ਮੌਕਾ ਦੇਣ ਲਈ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਰਿਹਾ ਹਾਂ, ਇਸ ਮੌਕੇ 'ਤੇ ਮੈਂ ਉਨ੍ਰਾਂ ਸਾਰੇ ਲੋਕਾਂ ਦਾ ਧਨਵਾਦ ਕਰਨਾ ਚਾਹਾਂਗਾ ਜਿਨਾਂ ਨੇ ਮੇਰਾ ਸਾਥ ਦਿੱਤਾ। ਮੈਂ ਡ੍ਰੇਸਿੰਗ ਰੂਮ 'ਚ ਸਾਥੀ ਖਿਡਾਰੀਆਂ ਨਾਲ ਬਿਤਾਏ ਗਏ ਪਲ ਕਦੀ ਨਹੀਂ ਭੁੱਲ ਸਕਾਂਗਾ।
35 ਸਾਲ ਦੇ ਬ੍ਰਾਵੋ ਨੇ ਵਿੰਡੀਜ਼ ਲਈ 40 ਟੈਸਟ ਮੈਚਾਂ 'ਚ 2,200 ਦੌੜਾਂ ਅਤੇ 86 ਵਿਕਟਾਂ, 164 ਵਨ ਡੇ ਮੈਚਾਂ 'ਚ 2,968 ਦੌੜਾਂ ਅਤੇ 199 ਵਿਕਟਾਂ ਅਤੇ 66 ਟੀ-20 ਮੈਚਾਂ 'ਚ, 1,142 ਦੌੜਾਂ ਅਤੇ 52 ਵਿਕਟਾਂ ਲਈਆਂ ਸਨ। ਵਿੰਡੀਜ਼ ਲਈ ਸਾਲ 2004 'ਚ ਵਨ ਡੇ ਡੈਬਿਊ ਕਰਨ ਵਾਲੇ ਬ੍ਰਾਵੋ ਨੇ ਆਖਰੀ ਮੈਚ ਚਾਰ ਸਾਲ ਪਹਿਲਾਂ 2014 'ਚ ਖੇਡਿਆ ਸੀ। 35 ਸਾਲ ਦੇ ਬ੍ਰਾਵੋ ਨੇ ਵਿੰਡੀਜ਼ ਲਈ 40 ਟੈਸਟ ਮੈਚਾਂ 'ਚ 2,200 ਦੌੜਾਂ ਅਤੇ 86 ਵਿਕਟਾਂ, 164 ਵਨ ਡੇ ਮੈਚਾਂ 'ਚ 2,968 ਦੌੜਾਂ ਅਤੇ 199 ਵਿਕਟਾਂ ਅਤੇ 66 ਟੀ-20 ਮੈਚਾਂ 'ਚ 1,142 ਦੌੜਾਂ ਅਤੇ 52 ਵਿਕਟਾਂ ਲਈਆਂ ਸਨ।