ਮੈਚ ਦੌਰਾਨ ਜਦੋਂ ਰਵਿੰਦਰ ਜਡੇਜਾ ਨੇ ਟੀਮਮੇਟ ਰੈਨਾ ਦਾ ਹੀ ਕੀਤਾ ਕੈਚ (ਵੀਡੀਓ)
Wednesday, Apr 10, 2019 - 03:49 AM (IST)

ਜਲੰਧਰ— ਚੇਨਈ ਸੁਪਰ ਕਿੰਗਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਚਾਲੇ ਖੇਡੇ ਗਏ ਮੈਚ ਦੇ ਦੌਰਾਨ ਇਕ ਇਸ ਤਰ੍ਹਾਂ ਸਮਾਂ ਆਇਆ ਜਦੋਂ ਚੇਨਈ ਦੇ ਕ੍ਰਿਕਟਰ ਰਵਿੰਦਰ ਜਡੇਜਾ ਨੇ ਆਪਣੇ ਹੀ ਟੀਮਮੇਟ ਸੁਰੇਸ਼ ਰੈਨਾ ਦਾ ਕੈਚ ਕਰ ਲਿਆ। ਦਰਅਸਲ ਕੋਲਕਾਤਾ ਤੋਂ 109 ਦੌੜਾਂ ਦਾ ਟੀਚਾ ਮਿਲਣ ਤੋਂ ਬਾਅਦ ਜਦੋਂ ਕੋਲਕਾਤਾ ਦੀ ਟੀਮ ਮੈਦਾਨ 'ਤੇ ਉਤਰੀ ਸੀ ਤਾਂ ਉਸਦੀ ਸ਼ੁਰੂਆਤ ਵਧੀਆ ਨਹੀਂ ਰਹੀ। ਪਹਿਲਾ ਵਿਕਟ ਜਲਦੀ ਆਊਟ ਹੋਣ ਤੋਂ ਬਾਅਦ ਆਏ ਸੁਰੇਸ਼ ਰੈਨਾ ਨੇ ਫਾਫ ਡੂ ਪਲੇਸਿਸ ਦੇ ਨਾਲ ਪਾਰੀ ਨੂੰ ਅੱਗੇ ਵਧਾਇਆ। ਤਾਂ ਤੀਸਰੇ ਓਵਰ 'ਚ ਰੈਨਾ ਨੇ ਅੱਗੇ ਵੱਧ ਕੇ ਜ਼ੋਰਦਾਰ ਸ਼ਾਟ ਲਗਾਇਆ ਜੋਕਿ ਬਾਊਂਡਰੀ ਲਾਇਨ ਤੋਂ ਬਾਹਰ ਚਲਾ ਗਿਆ। ਇਹ ਗੇਂਦ ਉੱਥੇ ਡਿੱਗੀ ਜਿੱਥੇ ਸੀ. ਐੱਸ. ਕੇ. ਦੇ ਖਿਡਾਰੀ ਡਗਆਊਟ 'ਚ ਬੈਠਦੇ ਹੁੰਦੇ ਹਨ। ਖੁਦ ਵੱਲ ਗੇਂਦ ਆਉਂਦੀ ਦੇਖ ਚੇਨਈ ਸੁਪਰ ਕਿੰਗਜ਼ ਦੇ ਖਿਡਾਰੀ ਰਵਿੰਦਰ ਜਡੇਜਾ ਆਪਣੀ ਸੀਟ ਤੋਂ ਉੱਠੇ ਤੇ ਗੇਂਦ ਕੈਚ ਕਰ ਲਈ। ਜਡੇਜਾ ਦੀ ਕੈਚ 'ਤੇ ਕੁਮੇਂਟੇਟਰ ਵੀ ਮਜ਼ਾਕੀਏ ਮੂਡ 'ਚ ਆ ਗਏ। ਉਹ ਬੋਲੇ- ਕੀ ਇਸ ਨੂੰ ਆਊਟ ਮੰਨਿਆ ਜਾਵੇਗਾ। ਜਡੇਜਾ ਦੇ ਇਸ ਕੈਚ ਤੋਂ ਬਾਅਦ ਸਟੇਡੀਅਮ 'ਚ ਮੌਜੂਦ ਦਰਸ਼ਕਾਂ 'ਚ ਵੀ ਉਤਸ਼ਾਹ ਆ ਗਿਆ।
Jadeja catches one outside the boundary ropes
— jasmeet (@jasmeet047) April 9, 2019
https://t.co/cIzrjqxYUu via @ipl