ਲਾਈਵ ਸ਼ੋਅ ਦੌਰਾਨ ਬ੍ਰੈਟ ਲੀ ਨੇ ਲਾਹ ਦਿੱਤਾ ਕੋਟ, ਐਂਕਰ ਮਯੰਤੀ ਹੋਈ ਹੈਰਾਨ

04/12/2018 1:15:39 AM

ਜਲੰਧਰ— ਆਈ. ਪੀ. ਐੱਲ. ਦੌਰਾਨ ਮੈਦਾਨ 'ਚ ਹੀ ਨਹੀਂ ਬਲਕਿ ਬਾਹਰ ਵੀ ਕਈ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਹਨ ਜੋਂ ਮਨੋਰੰਜਨ ਦੇ ਨਾਲ ਹੈਰਾਨ ਦਾ ਭਾਵ ਲੈ ਕੇ ਆਉਂਦੀਆਂ ਹਨ। ਇਕ ਇਸ ਤਰ੍ਹਾਂ ਦੀ ਘਟਨਾ ਉਸ ਸਮੇਂ ਹੋਈ ਜਦੋਂ ਕ੍ਰਿਕਟ ਸਟੂਡੀਓ 'ਚ ਆਸਟਰੇਲੀਆ ਦੇ ਦਿੱਗਜ਼ ਬੱਲੇਬਾਜ਼ ਬ੍ਰੈਟ ਲੀ ਨੇ ਸ਼ੋਅ ਦੀ ਮਹਿਲਾ ਐਂਕਰ ਮਯੰਤੀ ਲੈਂਗਰ ਦੇ ਸਾਹਮਣੇ ਆਪਣਾ ਕੋਟ ਲਾਹ ਦਿੱਤਾ। ਬ੍ਰੈਟ ਲੀ ਦੀ ਹਰਕਤ ਨਾਲ ਮਯੰਤੀ ਹੈਰਾਨ ਰਹਿ ਗਈ ਪਰ ਜਦੋਂ ਉਸ ਨੂੰ ਲੱਗਿਆ ਕਿ ਬ੍ਰੈਟ ਲੀ ਕੁਝ ਦੱਸਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਹ ਹੱਸ ਪਈ ਪਰ ਮਯੰਤੀ ਹੀ ਨਹੀਂ ਸ਼ੋਅ 'ਚ ਡੀਨ ਜੋਂਸ ਵੀ ਮੌਜੂਦ ਸੀ।
ਰਾਜਸਥਾਨ ਰਾਇਲਜ਼ ਤੇ ਦਿੱਲੀ ਡੇਅਰਡੇਵਿਲਜ਼ ਦੇ ਵਿਚ ਚੱਲ ਰਹੇ ਮੁਕਾਬਲੇ ਦੌਰਾਨ ਰਾਜਸਥਾਨ ਨੇ ਪਹਿਲੇ ਬੱਲੇਬਾਜ਼ੀ ਸ਼ੁਰੂ ਕੀਤੀ ਸੀ। 18ਵੇਂ ਓਵਰ ਤਕ ਜਦੋਂ ਮੈਚ ਪਹੁੰਚਿਆ ਤਾਂ ਮੀਂਹ ਕਾਰਨ ਮੈਚ ਰੋਕ ਦਿੱਤਾ ਗਿਆ। ਦੋਵੇਂ ਟੀਮਾਂ ਪਵੇਲੀਅਨ 'ਚ ਵਾਪਸ ਪਹੁੰਚ ਚੁੱਕੀਆਂ ਸਨ। ਤਾਂ ਕ੍ਰਿਕਟ ਸਟੇਡੀਅਮ 'ਚ ਸ਼ੋਅ ਸ਼ੁਰੂ ਹੋ ਗਿਆ। ਜਿਸ 'ਚ ਬ੍ਰੈਟ ਲੀ ਬਤੌਰ ਕ੍ਰਿਕਟ ਅਕਸਪਰਟ ਪਹੁੰਚੇ ਸਨ। ਗੱਲਾਂ-ਗੱਲਾਂ ਦੌਰਾਨ ਦਿੱਲੀ ਦੇ ਗੇਂਦਬਾਜ਼ ਮੁਹੰਮਦ ਸ਼ਮੀ ਦੀ ਗੱਲ ਚਲੀ। ਬ੍ਰੈਟ ਲੀ ਸ਼ਮੀ ਦੇ ਐਕਸ਼ਨ ਦੇ ਵਾਰੇ 'ਚ ਗੱਲ ਕਰ ਰਹੇ ਸਨ।
ਬ੍ਰੈਟ ਲੀ ਆਪਣੀ ਗੱਲ ਠੀਕ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗੇ। ਉਨ੍ਹਾਂ ਨੇ ਸ਼ਮੀ ਦੀ ਤਰ੍ਹਾਂ ਬੱਲੇਬਾਜ਼ੀ ਦਾ ਡੇਮੋ ਦੇਣਾ ਸ਼ੁਰੂ ਕਰ ਦਿੱਤਾ। ਕੁਝ ਦੇਰ 'ਚ ਉਸ ਨੂੰ ਲੱਗਿਆ ਕਿ ਉਸ ਦਾ ਕੋਟ ਐਕਸ਼ਨ 'ਚ ਅਡੰਗਾ ਡਾਲ ਰਿਹਾ ਹੈ ਤਾਂ ਉਨ੍ਹਾਂ ਨੇ ਬਿਨਾਂ ਦੇਖੇ ਕੋਟ ਲਾਹ ਕੇ ਸੁੱਟ ਦਿੱਤਾ। ਇਹ ਦੇਖ ਵੀ ਵੀਮੇਲ ਐਂਕਰ ਮਯੰਤੀ ਲੈਂਗਰ ਤੇ ਡੀਨ ਜੋਂਸ ਹੱਸਣ ਲੱਗੇ।


Related News