ਡੂਰੰਟ ਨੇ 3459 ਭਾਰਤੀ ਬੱਚਿਆਂ ਨਾਲ ਬਣਾਇਆ ਵਿਸ਼ਵ ਰਿਕਾਰਡ

07/30/2017 5:30:03 AM

ਨਵੀਂ ਦਿੱਲੀ— ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐੱਨ.ਬੀ.ਏ.) ਦੇ ਸਭ ਤੋਂ ਬੇਸ਼ਕੀਮਤੀ ਖਿਡਾਰੀ ਤੇ ਗੋਲਡਨ ਸਟੇਟ ਵਾਰੀਅਰਸ ਟੀਮ ਦੇ ਫਾਰਵਰਡ ਕੇਵਿਨ ਡੂਰੰਟ ਨੇ ਰਿਲਾਇੰਸ ਫਾਊਂਡੇਸ਼ਨ ਜੂਨੀਅਰ ਐੱਨ.ਬੀ.ਏ. ਪ੍ਰੋਗਰਾਮ ਦੇ 3459 ਭਾਰਤੀ ਬੱਚਿਆਂ ਨਾਲ ਇਕ ਨਵਾਂ ਗਿੰਨੀਜ਼ ਵਰਲਡ ਰਿਕਾਰਡ ਬਣਾ ਦਿੱਤਾ।

PunjabKesari
ਡੂਰੰਟ ਨੇ 3459 ਨੌਜਵਾਨਾਂ ਦੀਆਂ ਵੱਖ-ਵੱਖ ਸਥਾਨਾਂ 'ਤੇ ਸਭ ਤੋਂ ਵੱਡੇ ਬਾਸਕਟਬਾਲ ਕੋਚਿੰਗ ਕਲੀਨਕ ਦਾ ਆਯੋਜਨ ਕਰ ਕੇ ਇਹ ਰਿਕਾਰਡ ਸਥਾਪਤ ਕਰ ਦਿੱਤਾ। ਇਹ ਰਿਕਾਰਡ ਗ੍ਰੇਟਰ ਨੋਇਡਾ ਦੇ ਜੇ.ਪੀ.ਗ੍ਰੀਨਸ ਸਥਿਤ ਐੱਨ.ਬੀ.ਏ. ਅਕੈਡਮੀ ਦੇ ਰਾਹੀਂ ਬਣਿਆ। ਇਸ ਅਕੈਡਮੀ ਵਿਚ ਮੌਜੂਦ ਨੌਜਵਾਨ ਖਿਡਾਰੀਆਂ ਨੇ ਹਿੱਸਾ ਲਿਆ ਜਦਕਿ ਬੈਂਗਲੁਰੂ, ਚੇਨਈ, ਹੈਦਰਾਬਾਦ ਤੇ ਕੋਲਕਾਤਾ ਤੋਂ ਹੋਰਨਾਂ ਲੜਕਿਆਂ ਤੇ ਲੜਕੀਆਂ  ਸੈਟੇਲਾਈਟ ਰਾਹੀਂ  ਇਸ ਪ੍ਰੋਗਰਾਮ ਦਾ ਹਿੱਸਾ ਬਣੀਆਂ।

PunjabKesari
ਐੱਨ.ਬੀ.ਏ. ਦੇ 28 ਸਾਲਾ ਸਟਾਰ ਨੇ ਕਿਹਾ ਕਿ ਬਾਸਕਟਬਾਲ  ਦੇ ਪ੍ਰਤੀ ਆਪਣੇ ਪਿਆਰ ਤੇ ਤਜਰਬੇ ਨੂੰ ਭਾਰਤ ਵਿਚ ਹਜ਼ਾਰਾਂ ਨੌਜਵਾਨਾਂ ਨਾਲ ਵੰਡਣਾ ਮੇਰੇ ਲਈ ਅਵਿਸ਼ਵਾਸਯੋਗ ਤਜਰਬਾ ਹੈ।  ਇਨ੍ਹਾਂ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਕੋਚਿੰਗ ਦੇਣਾ ਤੇ ਇਸ ਵਿਸ਼ੇਸ਼ ਦਿਨ ਦਾ ਹਿੱਸਾ ਬਣਨਾ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ।


Related News