ਡੁਮਿਨੀ ਵਿਸ਼ਵ ਕੱਪ ਤੋਂ ਬਾਅਦ ਲਵੇਗਾ ਵਨ ਡੇ ਕ੍ਰਿਕਟ ਤੋਂ ਸੰਨਿਆਸ

03/15/2019 9:48:17 PM

ਪ੍ਰਿਟੋਰੀਆ— ਦੱਖਣੀ ਅਫਰੀਕੀ ਆਲਰਾਊਂਡਰ ਜੇ. ਪੀ. ਡੁਮਿਨੀ ਨੇ ਸ਼ੁੱਕਰਵਾਰ ਐਲਾਨ ਕਰ ਦਿੱਤਾ ਹੈ ਕਿ ਉਹ ਆਈ. ਸੀ. ਸੀ. ਵਿਸ਼ਵ ਕੱਪ ਤੋਂ ਬਾਅਦ ਵਨ ਡੇ ਕੌਮਾਂਤਰੀ ਕ੍ਰਿਕਟ ਤੋਂ ਰਿਟਾਇਰਮੈਂਟ ਲੈ ਲਵੇਗਾ, ਹਾਲਾਂਕਿ ਉਹ ਟੀ-20 ਕੌਮਾਂਤਰੀ ਕ੍ਰਿਕਟ 'ਚ ਬਰਕਰਾਰ ਰਹੇਗਾ। ਡੁਮਿਨੀ ਨੇ ਬਿਆਨ 'ਚ ਕਿਹਾ, ''ਪਿਛਲੇ ਕੁਝ ਮਹੀਨਿਆਂ 'ਚ ਮੈਨੂੰ ਇਹ ਮੌਕਾ ਮਿਲਿਆ ਕਿ ਮੈਂ ਆਪਣੇ ਕਰੀਅਰ ਬਾਰੇ ਦੁਬਾਰਾ ਵਿਚਾਰ ਕਰਾਂ ਤੇ ਆਪਣੇ ਭਵਿੱਖ ਦੇ ਨਵੇਂ ਟੀਚਿਆਂ ਨੂੰ ਤੈਅ ਕਰਾਂ।''
ਉਸ ਨੇ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਣ ਦੀ ਵੀ ਇੱਛਾ ਪ੍ਰਗਟਾਉਂਦਿਆਂ ਕਿਹਾ, ''ਇਸ ਤਰ੍ਹਾਂ ਦੇ ਫੈਸਲੇ ਕਦੇ ਆਸਾਨ ਨਹੀਂ ਹੁੰਦੇ ਪਰ ਮੇਰਾ ਮੰਨਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਜਦੋਂ ਅਗਲੀ ਪੀੜ੍ਹੀ ਨੂੰ ਮੌਕਾ ਦਿੱਤਾ ਜਾਵੇ। ਮੈਂ ਹਾਲਾਂਕਿ ਕੌਮਾਂਤਰੀ ਤੇ ਘਰੇਲੂ ਟੀ-20 ਕ੍ਰਿਕਟ 'ਚ ਉਪਲੱਬਧ ਰਹਾਂਗਾ ਪਰ ਨਾਲ ਹੀ ਜ਼ਿਆਦਾ ਸਮਾਂ ਆਪਣੇ ਪਰਿਵਾਰ ਨਾਲ ਬਿਤਾਵਾਂਗਾ।''
 


Gurdeep Singh

Content Editor

Related News