ਸੱਟ ਕਾਰਨ ਇਹ ਖਿਡਾਰੀ ਵਨਡੇ ਸੀਰੀਜ਼ ਦੇ ਬਾਕੀ ਦੋ ਮੈਚਾਂ ''ਚੋਂ ਬਾਹਰ

Friday, Jan 26, 2018 - 01:25 PM (IST)

ਸੱਟ ਕਾਰਨ ਇਹ ਖਿਡਾਰੀ ਵਨਡੇ ਸੀਰੀਜ਼ ਦੇ ਬਾਕੀ ਦੋ ਮੈਚਾਂ ''ਚੋਂ ਬਾਹਰ

ਨਵੀਂ ਦਿੱਲੀ— ਇੰਗਲੈਂਡ ਦੇ ਤੇਜ਼ ਗੇਂਦਬਾਜ਼ ਲੀਆਮ ਪਲੰਕੇਟ ਹੈਮਸਟ੍ਰਿੰਗ ਦੀ ਸੱਟ ਕਾਰਨ ਆਸਟ੍ਰੇਲੀਆ ਦੇ ਖਿਲਾਫ ਚਲ ਰਹੀ ਵਨਡੇ ਸੀਰੀਜ਼ ਦੇ ਬਾਕੀ ਬਚੇ ਦੋ ਮੈਚਾਂ 'ਚੋਂ ਬਾਹਰ ਹੋ ਗਏ ਹਨ। ਇੰਗਲੈਂਡ ਦੇ ਕਪਤਾਨ ਇਓਨ ਮੋਰਗਨ ਨੇ ਇੱਥੇ ਹੋਣ ਵਾਲੇ ਚੌਥੇ ਮੈਚ ਦੀ ਸ਼ਾਮ ਤੋਂ ਪਹਿਲਾਂ ਵੀਰਵਾਰ ਨੂੰ ਪ੍ਰੈਸ ਕਾਨਫਰੈਂਸ 'ਚ ਇਸ ਦੀ ਜਾਨਕਾਰੀ ਦਿੱਤੀ। 
ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਇਹ ਬੜੇ ਹੀ ਦੁੱਖ ਦੀ ਗੱਲ ਹੈ ਕਿ ਲੀਆਮ ਪਲੰਕੇਟ 10 ਦਿਨਾਂ ਲਈ ਮੈਦਾਨ 'ਚੋਂ ਬਾਹਰ ਹੋ ਗਏ ਹਨ। ਫਿਰ ਉਹ ਰਿਹੇਬਿਲਿਟੇਸ਼ਨ ਦੌਰ 'ਚੋਂ ਲੰਘ ਰਹੇ ਹਨ। 32 ਸਾਲ ਦੇ ਪਲੰਕੇਟ ਨੇ ਸੀਰੀਜ਼ ਦੇ ਪਹਿਲੇ ਦੋ ਮੈਚਾਂ 'ਚ ਚਾਰ ਵਿਕੇਟ ਲਏ ਸੀ ਤੀਸਰੇ ਮੈਚ 'ਚ ਆਪਣੇ ਦੂਸਰੇ ਓਵਰ ਦੌਰਾਨ ਉਨ੍ਹਾਂ ਦੇ ਸੱਟ ਲੱਗ ਗਈ ਸੀ। ਇੰਗਲੈਂਡ ਦੀ ਟੀਮ ਪੰਚ ਮੈਚਾਂ ਦੀ ਵਨਡੇ ਸੀਰੀਜ਼ 'ਚ 3-0 ਦੀ ਲੀਡ ਲੈ ਚੁੱਕੀ ਹੈ।


Related News