ਫਤਹਿਗੜ੍ਹ ਸਾਹਿਬ ''ਚ ਕਤਲ ਦੇ ਮਾਮਲੇ ''ਚ ਦੋ ਵਿਅਕਤੀ ਕਾਬੂ
Friday, May 23, 2025 - 07:55 PM (IST)

ਫਤਹਿਗੜ੍ਹ ਸਾਹਿਬ (ਬਿਪਿਨ) : ਫ਼ਤਹਿਗੜ੍ਹ ਸਾਹਿਬ ਦੇ ਪਿੰਡ ਤਲਾਨਿਆ ਦੇ ਵਿਅਕਤੀ ਦੇ ਲਾਪਤਾ ਹੋਣ ਮਗਰੋਂ ਉਸ ਦੀ ਲਾਸ਼ ਨਹਿਰ 'ਚੋ ਬਰਾਮਦ ਕੀਤੀ ਗਈ। ਪਰਿਵਾਰ ਵੱਲੋਂ ਇਸ ਦੌਰਾਨ ਕਤਲ ਦਾ ਸ਼ੱਕ ਜ਼ਾਹਿਰ ਕੀਤਾ ਗਿਆ ਤੇ ਇਸ ਦੌਰਾਨ ਪੜਤਾਲ ਮਗਰੋਂ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਪਿੰਡ ਤਲਾਣੀਆਂ ਦੇ ਹੀ 2 ਵਿਅਕਤੀਆਂ ਨੂੰ ਕਾਬੂ ਕੀਤਾ।
ਐੱਸਪੀ ਸੁਖਨਾਜ਼ ਸਿੰਘ ਨੇ ਦੱਸਿਆ 18 ਤਰੀਕ ਸ਼ਾਮ ਨੂੰ ਸ਼ਿਕਾਇਤ ਮਿਲੀ ਸੀ ਕਿ ਪਿੰਡ ਤਲਾਨਿਆ ਦਾ ਗੁਰਚਰਨ ਸਿੰਘ ਲਾਪਤਾ ਹੈ ਜਿਸ ਦੀ ਕੀ ਲਾਸ਼ ਬੀਤੇ ਦਿਨ ਮਿਲੀ ਹੈ। ਇਸ ਦੌਰਾਨ ਪਰਿਵਾਰ ਵਲੋਂ ਹੱਤਿਆ ਦਾ ਸ਼ੱਕ ਜਾਹਿਰ ਕਰਦਿਆਂ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਸ ਜਾਂਚ ਵਿੱਚ ਪਾਇਆ ਗਿਆ ਕੀ ਪਿੰਡ ਦੇ ਹੀ ਦੋ ਵਿਅਕਤੀਆਂ ਵੱਲੋਂ ਹੱਤਿਆ ਕੀਤੀ ਗਈ ਹੈ। ਇਨ੍ਹਾਂ ਦੋਵਾਂ ਨੇ ਪਹਿਲਾਂ ਮ੍ਰਿਤਕ ਨਾਲ ਮਿਲ ਸ਼ਰਾਬ ਪੀਤੀ ਅਤੇ ਇਸ ਦੌਰਾਨ ਇਹਨਾਂ ਦਾ ਆਪਸ ਵਿੱਚ ਤਕਰਾਰਬਾਜ਼ੀ ਹੋ ਗਈ ਤੇ ਦੋਹਾਂ ਮੁਲਜ਼ਮਾਂ ਨੇ ਮ੍ਰਿਤਕ ਨੂੰ ਨਹਿਰ ਵਿੱਚ ਸੁੱਟ ਦਿੱਤਾ। ਦੋਵਾਂ ਮੁਲਜ਼ਮਾਂ ਤੋਂ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ, ਬਾਕੀ ਪੜਤਾਲ ਜਾਰੀ ਹੈ।