ਡੂ ਪਲੇਸਿਸ ਨੇ ਆਪਣੀ ਭੈਣ ਤੇ ਦੱ. ਅਫਰੀਕੀ ਖਿਡਾਰੀ ਬਾਰੇ ਕੀਤਾ ਇਹ ਖੁਲਾਸਾ

Sunday, Dec 08, 2019 - 08:01 PM (IST)

ਡੂ ਪਲੇਸਿਸ ਨੇ ਆਪਣੀ ਭੈਣ ਤੇ ਦੱ. ਅਫਰੀਕੀ ਖਿਡਾਰੀ ਬਾਰੇ ਕੀਤਾ ਇਹ ਖੁਲਾਸਾ

ਨਵੀਂ ਦਿੱਲੀ— ਮਜਾਂਸੀ ਸੁਪਰ ਲੀਗ ਦੇ ਤਹਿਤ ਪਰਲ ਰਾਕ ਟੀਮ ਦੇ ਕਪਤਾਨ ਡੂ ਪਲੇਸਿਸ ਨੇ ਬੀਤੇ ਦਿਨ ਨੇਲਸਨ ਮੰਡੇਲਾ ਬੇ ਗੈਂਟ ਵਿਰੁੱਧ ਹੋਏ ਮੈਚ ਤੋਂ ਪਹਿਲਾਂ ਐਂਕਰ ਦੇ ਨਾਲ ਹੋਈ ਸਿੱਧੀ ਗੱਲਬਾਤ 'ਚ ਖੁਲਾਸਾ ਕੀਤਾ ਕਿ ਉਸਦੀ ਟੀਮ ਦਾ ਖਿਡਾਰੀ ਹਾਰਡਸ ਵਿਲੋਜੇਨ ਬੀਤੀ ਰਾਤ ਉਸਦੀ ਭੈਣ ਦੇ ਨਾਲ ਸੁੱਤਾ ਹੋਇਆ ਸੀ। ਡੂ ਪਲੇਸਿਸ ਦੇ ਅਚਾਨਕ ਕੀਤੇ ਇਸ ਖੁਲਾਸੇ ਨਾਲ ਐਂਕਰ ਦੇ ਨਾਲ ਸਟੇਡੀਅਮ 'ਚ ਬੈਠੇ ਦਰਸ਼ਕ ਵੀ ਹੈਰਾਨ ਹੋ ਗਏ। ਹਾਲਾਂਕਿ ਫਿਰ ਡੂ ਪਲੇਸਿਸ ਨੇ ਗੱਲ ਪੂਰੀ ਕਰਦੇ ਹੋਏ ਕਿਹਾ ਕਿ ਮੇਰੀ ਭੈਣ ਦੀ ਬੀਤੇ ਦਿਨ ਹੀ ਟੀਮ ਦੇ ਖਿਡਾਰੀ ਹਾਰਡਸ ਵਿਲੋਜੇਨ ਦੇ ਨਾਲ ਵਿਆਹ ਹੋਇਆ ਹੈ ਪਰ ਉਹ ਅੱਜ ਦਾ ਮੈਚ ਨਹੀਂ ਖੇਡੇਗਾ।

PunjabKesari
ਡੂ ਪਲੇਸਿਸ ਦੀ ਇਸ ਗੱਲ ਤੋਂ ਸਭ ਹੈਰਾਨ ਰਹਿ ਗਏ। ਐਂਕਰਿੰਗ ਕਰ ਰਹੇ ਵਿਅਕਤੀ ਤਾਂ ਆਪਣਾ ਹਾਸਾ ਵੀਂ ਨਹੀਂ ਰੋਕ ਸਕੇ। ਦਰਅਸਲ ਡੂ ਪਲੇਸਿਸ ਪਰਲ ਰਾਕਸ ਟੀਮ ਦੇ ਕਪਤਾਨ ਹਨ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਉਸ ਨਾਲ ਐਂਕਰ ਨੇ ਟੀਮ 'ਚ ਬਦਲਾਅ ਨੂੰ ਲੈ ਕੇ ਗੱਲ ਕੀਤੀ ਸੀ। ਇਸ ਦੇ ਜਵਾਬ 'ਚ ਡੂ ਪਲੇਸਿਸ ਨੇ ਕਿਹਾ-
ਹਾਰਡਸ ਵਿਲੋਜੇਨ ਅੱਜ ਨਹੀਂ ਖੇਡ ਰਹੇ ਹਨ ਕਿਉਂਕਿ ਉਹ ਬੀਤੇ ਦਿਨੀ ਮੇਰੀ ਭੈਣ ਦੇ ਨਾਲ ਸੁੱਤੇ ਸਨ। ਉਨ੍ਹਾਂ ਨੇ ਕੱਲ ਵਿਆਹ ਕੀਤਾ ਹੈ। ਡੂ ਪਲੇਸਿਸ ਦੀ ਇਸ ਹਾਜ਼ਿਰ ਜਵਾਬੀ ਦੇ ਸੋਸ਼ਲ ਮੀਡੀਆ 'ਤੇ ਬੈਠੇ ਕ੍ਰਿਕਟ ਫੈਂਸ ਵੀ ਖੂਬ ਹੈਰਾਨ ਹੋਏ। ਉਸਦੀ ਇਹ ਵੀਡੀਓ ਖੂਬ ਸ਼ੇਅਰ ਕੀਤੀ ਗਈ।
ਵੀਡੀਓ—


ਦੇਖੋਂ ਹਾਰਡਸ ਵਿਲੋਜੇਨ ਤੇ ਡੂ ਪਲੇਸਿਸ ਦੀ ਭੈਣ ਰੇਮੀ ਰਾਈਨਰਸ ਦੀ ਤਸਵੀਰ—

PunjabKesari

 


author

Gurdeep Singh

Content Editor

Related News