ਇਕ ਅਪ੍ਰੈਲ ਨੂੰ ਕੱਢਿਆ ਜਾਵੇਗਾ ਫੀਫਾ ਵਿਸ਼ਵ ਕੱਪ ਦਾ ਡਰਾਅ
Thursday, Mar 31, 2022 - 12:57 AM (IST)
ਮੁੰਬਈ- ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਕਤਰ-2022 ਦਾ ਬਹੁਤ ਉਡੀਕ ਮਗਰੋਂ ਫਾਈਨਲ ਡਰਾਅ ਇਕ ਅਪ੍ਰੈਲ ਨੂੰ ਕਤਰ ’ਚ ਦੋਹਾ ਐਕਜੀਬਿਸ਼ਨ ਤੇ ਕਨਵੈਂਸ਼ਨ ਸੈਂਟਰ ’ਚ ਕੱਢਿਆ ਜਾਵੇਗਾ। ਫੀਫਾ ਮੁਕਾਬਲੇ ਪ੍ਰੋਟੋਕਾਲ ਲਈ ਪ੍ਰਬੰਧ ਕਮੇਟੀ ਅਨੁਸਾਰ 28 ਕੁਆਲੀਫਾਈਡ ਟੀਮਾਂ ਨੂੰ ਪਾਟ-1 ਤੋਂ 3 ਤੱਕ 31 ਮਾਰਚ 2022 ਦੀ ਵਿਸ਼ਵ ਰੈਂਕਿੰਗ ਦੇ ਆਧਾਰ ’ਤੇ ਪਾਇਆ ਜਾਵੇਗਾ। ਮੇਜ਼ਬਾਨ ਹੋਣ ਦੇ ਨਾਤੇ ਕਤਰ ਪਾਟ ਇਕ ’ਚ ਏ ਵਨ ਦੀ ਜਗ੍ਹਾ ਲਵੇਗਾ, ਜਿੱਥੇ ਉਸ ਨਾਲ ਵਿਸ਼ਵ ਰੈਂਕਿੰਗ ਦੀਆਂ 7 ਸਭ ਤੋਂ ਵੱਧ ਟੀਮਾਂ ਜੁੜਨਗੀਆਂ।
ਇਹ ਖ਼ਬਰ ਪੜ੍ਹੋ- ਪੁਰਤਗਾਲ ਨੇ ਕੀਤਾ ਕੁਆਲੀਫਾਈ, ਰੋਨਾਲਡੋ ਨੂੰ ਮਿਲਿਆ ਫੀਫਾ ਵਿਸ਼ਵ ਕੱਪ ਜਿੱਤਣ ਦਾ ਇਕ ਹੋਰ ਮੌਕਾ
ਕੁਆਲੀਫਾਈਡ ਟੀਮਾਂ ’ਚ ਰੈਂਕਿੰਗ ਦੇ ਆਧਾਰ ’ਤੇ 8-15 ਦੇ ਸਥਾਨ ਦੀਆਂ ਟੀਮਾਂ ਨੂੰ ਪਾਟ 2 ’ਚ ਜਗ੍ਹਾ ਮਿਲੇਗੀ। 16 ਤੋਂ 23 ਰੈਂਕਿੰਗ ਦੀਆਂ ਕੁਆਲੀਫਾਈ ਟੀਮਾਂ ਨੂੰ ਪਾਟ-3 ’ਚ ਰੱਖਿਆ ਜਾਵੇਗਾ, ਜਦਕਿ ਪਾਟ-4 ’ਚ 24 ਤੋਂ 28 ਰੈਂਕਿੰਗ ਦੀਆਂ ਟੀਮਾਂ ਰਹਿਣਗੀਆਂ ਤੇ ਉਨ੍ਹਾਂ ਦੇ ਨਾਲ ਇੰਟਰ-ਕਾਂਟੀਨੈਂਟਲ ਪਲੇਆਫ ਦੇ 2 ਜੇਤੂ ਤੇ ਯੂਏਫਾ ਪਲੇਆਫ ਦਾ ਜੇਤੂ ਰਹੇਗਾ। ਵਿਸ਼ਵ ਕੱਪ 21 ਨਵੰਬਰ 2022 ਤੋਂ ਸ਼ੁਰੂ ਹੋਵੇਗਾ ਤੇ 18 ਦਸੰਬਰ ਨੂੰ ਫਾਈਨਲ ਨਾਲ ਖ਼ਤਮ ਹੋਵੇਗਾ।
ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਦਿੱਗਜ ਕ੍ਰਿਕਟਰ ਵਾਰਨ ਨੂੰ ਦਿੱਤੀ ਅੰਤਿਮ ਵਿਦਾਈ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।