ਦ੍ਰਾਵਿੜ ਦੇ ਲੜਕੇ ਨੇ ਖੇਡੀ ਸਕੂਲ 'ਚ ਧਮਾਕੇਦਾਰ ਪਾਰੀ

Wednesday, Jan 10, 2018 - 09:52 PM (IST)

ਬੈਂਗਲੁਰੂ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਰਾਹੁਲ ਦ੍ਰਾਵਿੜ ਜੋ ਭਾਰਤੀ ਅੰਡਰ-19 ਟੀਮ ਦੇ ਮੁੱਖ ਕੋਚ ਹਨ ਤੇ ਨਿਊਜ਼ੀਲੈਂਡ 'ਚ ਵਿਸ਼ਵ ਕੱਪ ਦੇ ਲਈ ਤੈਆਰ ਹੈ, ਜਦਕਿ ਦੂਜੇ ਪਾਸੇ ਉਸਦਾ ਲੜਕਾ ਸਮਿਤ ਧਮਾਕੇਦਾਰ ਪਾਰੀ ਖੇਡ ਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਮਿਤ ਦ੍ਰਾਵਿੜ ਨੇ ਕਰਨਾਟਕਾ ਸਟੇਟ ਕ੍ਰਿਕਟ ਐਸੋਸੀਏਸ਼ਨ (ਕੇ. ਐੱਸ. ਸੀ. ਏ. ) ਦੇ ਅੰਡਰ-14  ਬੀ. ਟੀ. ਆਰ ਕੱਪ 'ਚ ਮਾਲਿਆ ਇੰਟਰਨੈਸ਼ਨਲ ਸਕੂਲ ਵਲੋਂ ਖੇਡਦੇ ਹੋਏ 150 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਰਾਹੁਲ ਦ੍ਰਾਵਿੜ ਦਾ 11 ਜਨਵਰੀ ਨੂੰ 45ਵਾਂ ਜਨਮ ਦਿਨ ਹੈ। ਇਸ ਤੋਂ ਪਹਿਲਾਂ ਉਸ ਦੇ ਲੜਕੇ ਨੇ ਆਪਣੀ ਸੈਂਕੜੇ ਵਾਲੀ ਪਾਰੀ ਦਾ ਤੋਹਫਾ ਦਿੱਤਾ ਹੈ।
ਸੁਨੀਲ ਜੋਸ਼ੀ ਦੇ ਲੜਕੇ ਆਰਿਅਨ ਦਾ ਸੈਂਕੜਾ
ਸਾਬਕਾ ਭਾਰਤੀ ਸਪਿਨਰ ਸੁਨੀਲ ਜੋਸ਼ੀ ਦੇ ਲੜਕੇ ਆਰਿਅਨ ਜੋਸ਼ੀ ਨੇ ਸਮਿਤ ਤੋਂ ਜ਼ਿਆਦਾ ਦੌੜਾਂ ਬਣਾਈਆਂ। ਆਰਿਅਨ ਨੇ 154 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਨ੍ਹਾਂ ਦੋਵਾਂ ਦੇ ਸ਼ਾਨਦਾਰ ਸੈਂਕੜੇ ਦੇ ਨਾਲ ਮਾਲਿਆ ਸਕੂਲ ਨੇ 50 ਓਵਰਾਂ 'ਚ 500 ਦੌੜਾਂ ਬਣਾਈਆਂ। ਟੀਚੇ ਦਾ ਪਿੱਛੇ ਕਰਦੇ ਹੋਏ ਵਿਵੇਕਾਨੰਦ ਸਕੂਲ ਦੀ ਟੀਮ 88 ਦੌੜਾਂ 'ਤੇ ਢੇਰ ਹੋ ਗਈ।


Related News