ਦ੍ਰਾਵਿੜ ਨੇ ਖਰੀਦੀ 77.82 ਲੱਖ ਰੁਪਏ ਦੀ Mercedes Benz GLE ਕਾਰ, ਸਲਮਾਨ-ਕੰਗਨਾ ਵੀ ਹਨ ਦੀਵਾਨੇ
Wednesday, Aug 07, 2019 - 08:48 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਰਾਹੁਲ ਦ੍ਰਾਵਿੜ ਇਨ੍ਹਾਂ ਦਿਨਾਂ 77.82 ਲੱਖ ਰੁਪਏ ਦੀ ਨਵੀਂ ਕਾਰ ਖਰੀਦਣ 'ਚ ਚਰਚਾ 'ਚ ਆਏ ਹਨ। ਇਹ ਕਾਰ ਬਾਲੀਵੁੱਡ ਸੇਲਿਬ੍ਰਿਟੀ ਦੀ ਪਸੰਦੀਦਾ ਕਾਰਾਂ 'ਚੋਂ ਇਕ ਹੈ। ਦ੍ਰਾਵਿੜ ਦੀ ਇਸ ਕਾਰ ਦੇ ਨਾਲ ਇਕ ਤਸਵੀਰ ਇਨ੍ਹਾਂ ਦਿਨਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਦ੍ਰਾਵਿੜ ਹਾਲ ਹੀ 'ਚ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਦੇ ਕੋਚ ਰਹੇ ਸਨ ਜੋਕਿ ਵਿਸ਼ਵ ਕੱਪ ਜਿੱਤੀ ਸੀ। ਰਾਹੁਲ ਦੀ ਕਾਰ ਦੇ ਨਾਲ ਕੇਕ ਦੀ ਤਸਵੀਰ ਵੀ ਵਾਇਰਲ ਹੋ ਰਹੀ ਹੈ।
ਕਾਰ ਦੀ ਖਾਸੀਅਤ
ਮਰਸਿਡੀਜ਼ ਬੇਂਜ ਐੱਸ. ਯੂ. ਵੀ. 'ਚ 3 ਇੰਜਨ ਲੱਗੇ ਹਨ। ਬੇਸ ਮਾਡਲ 'ਚ 2.1 ਲੀਟਰ 2 ਸਿਲੇਂਡਰ ਡੀਜ਼ਲ ਇੰਜਨ ਉਪਲੰਬਧ ਹੈ। ਇਹ 201 ਬੀ. ਐੱਚ. ਪੀ. ਦੀ ਜ਼ਿਆਦਾ ਪਾਵਰ ਦੇ ਨਾਲ 500 ਐੱਨ. ਐੱਮ. ਦਾ ਪੀਕ ਟਾਰਕ ਤਿਆਰ ਕਰਦਾ ਹੈ। ਨਾਲ ਹੀ, ਜੀ. ਐੱਲ. ਈ. ਦੇ ਮਿਡ ਸਪੇਕ ਵੈਰੀਏਂਟ 'ਚ 3.0 ਲੀਟਰ ਵੀ6 ਪੈਟਰੋਲ ਇੰਜਨ ਉਪਲੰਬਧ ਹੈ। ਇਹ 333 ਬੀ. ਐੱਚ. ਪੀ. ਤੇ 480 ਐੱਨ. ਐੱਮ. ਦਾ ਪੀਕ ਟਾਰਕ ਤਿਆਰ ਕਰਦਾ ਹੈ। ਮਰਸਿਡੀਜ਼ ਦੇ ਟਾਪ ਵੈਰੀਏਂਟ 'ਚ 3.0 ਲੀਟਰ ਵੀ 6 ਡੀਜ਼ਲ ਇੰਜਨ ਵੀ ਹੈ ਜੋ ਜ਼ਿਆਦਾ 255 ਬੀ. ਐੱਚ. ਪੀ. ਦੀ ਪਾਵਰ ਤੇ 620 ਐੱਨ. ਐੱਮ. ਟਾਰਕ ਤਿਆਰ ਕਰਦਾ ਹੈ।
ਸਲਮਾਨ, ਕੰਗਨਾ ਰਾਨੌਤ ਕੋਲ ਵੀ ਹੈ ਇਹ ਕਾਰ
ਇਸ ਕਾਰ ਦੇ ਦੀਵਾਨੇ ਬਾਲੀਵੁੱਡ ਸਟਾਰ ਵੀ ਹਨ। ਬਾਲੀਵੁੱਡ ਅਭਿਨੇਤਾ ਸਲਮਾਨ ਖਾਨ, ਕੰਗਨਾ ਰਾਨੌਤ, ਹੁਮਾ ਕੁਰੈਸ਼ੀ ਤੇ ਸ਼ਾਹਿਦ ਕਪੂਰ ਕੋਲ ਇਹ ਕਾਰ ਹੈ। ਇਸ ਕਾਰ ਦੀ ਕੀਮਤ 61. 75 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ, ਜੋ 250 ਡੀ ਕੀ ਹੈ। ਟਾਪ ਵੈਰੀਏਂਟ 350 ਜੀ ਦੀ ਕੀਮਤ 77. 82 ਲੱਖ ਰੁਪਏ ਹੈ।