ਦ੍ਰਾਵਿੜ ਤੇ ਜ਼ਹੀਰ ਦੇ ਕਰਾਰ ਅਜੇ ਤੈਅ ਨਹੀਂ, ਸ਼ਾਸਤਰੀ ਤੋਂ ਮੀਟਿੰਗ ਦੇ ਬਾਅਦ ਫੈਸਲਾ ਲਵੇਗੀ BCCI

07/15/2017 5:29:53 PM

ਨਵੀਂ ਦਿੱਲੀ— ਟੀਮ ਇੰਡੀਆ ਦੇ ਨਵੇਂ ਹੈੱਡ ਕੋਚ ਰਵੀ ਸ਼ਾਸਤਰੀ ਭਾਰਤੀ ਕ੍ਰਿਕਟ ਟੀਮ ਦੇ ਕੋਚਿੰਗ ਸਟਾਫ 'ਚ ਬਦਲਾਅ ਚਾਹੁੰਦੇ ਹਨ, ਜਿਸ ਦੇ ਲਈ ਉਹ ਸੋਮਵਾਰ ਨੂੰ ਨਵੇਂ ਸਪੋਰਟ ਸਟਾਫ ਦੇ ਬਾਰੇ 'ਚ ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਦੇ ਨਾਲ ਬੈਠਕ ਕਰਨਗੇ। ਸ਼ਾਸਤਰੀ ਇਸ ਸਮੇਂ ਲੰਡਨ ਵਿਚ ਹਨ ਅਤੇ ਮੁੰਬਈ ਪਰਤਨ ਦੇ ਬਾਅਦ ਹੀ ਉਹ ਸੋਮਵਾਰ ਨੂੰ ਸੀ.ਓ.ਏ. ਨੂੰ ਮਿਲਣਗੇ। ਰਵੀ ਸ਼ਾਸਤਰੀ ਬਤੌਰ ਗੇਂਦਬਾਜ਼ੀ ਕੋਚ ਭਰਤ ਅਰੁਣ ਨੂੰ ਟੀਮ ਦੇ ਨਾਲ ਜੋੜਨਾ ਚਾਹੁੰਦੇ ਹਨ। ਇਸ ਵਜ੍ਹਾ ਕਰਕੇ ਟੀਮ ਇੰਡੀਆ ਦੇ ਫੁਲ ਟਾਈਮ ਗੇਂਦਬਾਜ਼ੀ ਕੋਚ ਦੇ ਰੂਪ 'ਚ ਉਨ੍ਹਾਂ ਦੇ ਚੁਣੇ ਜਾਣ ਦੀ ਪੂਰੀ ਉਮੀਦ ਹੈ।

ਇਸ ਬੈਠਕ 'ਚ ਬੀ.ਸੀ.ਸੀ.ਆਈ. ਦੇ ਕਾਰਜਕਾਰੀ ਪ੍ਰਧਾਨ ਸੀ.ਕੇ. ਖੰਨਾ, ਸਕੱਤਰ ਅਮਿਤਾਭ ਚੌਧਰੀ, ਸੀ.ਈ.ਓ. ਰਾਹੁਲ ਜੋਹਰੀ ਅਤੇ ਸੀ.ਓ.ਏ. ਪ੍ਰਮੁੱਖ ਵਿਨੋਦ ਰਾਏ ਸ਼ਾਮਲ ਹੋ ਸਕਦੇ ਹਨ। ਟੀਮ ਇੰਡੀਆ 'ਚ ਪਹਿਲੇ ਤੋਂ ਹੀ ਸੰਜੇ ਬਾਂਗੜ ਅਤੇ ਆਰ. ਸ਼੍ਰੀਧਰ ਫੁੱਲ ਟਾਈਮ ਬੱਲੇਬਾਜ਼ੀ ਅਤੇ ਫੀਲਡਿੰਗ ਕੋਚ ਦੇ ਤੌਰ 'ਤੇ ਟੀਮ ਮੈਨੇਜਮੈਂਟ ਦਾ ਹਿੱਸਾ ਹਨ।

ਇਸ ਵਿਚਾਲੇ ਬੀ.ਸੀ.ਸੀ.ਆਈ. ਦੇ ਹਵਾਲੇ ਤੋਂ ਖਬਰ ਆ ਰਹੀਆਂ ਹਨ ਕਿ ਜ਼ਹੀਰ ਖਾਨ ਅਤੇ ਰਾਹੁਲ ਦ੍ਰਾਵਿੜ ਦੇ ਕਰਾਰ ਅਜੇ ਤੈਅ ਨਹੀਂ ਕੀਤੇ ਗਏ ਹਨ ਅਤੇ ਨਾ ਹੀ ਉਨ੍ਹਾਂ ਦੇ ਕਰਾਰ 'ਤੇ ਕੋਈ ਫੈਸਲਾ ਕੀਤਾ ਗਿਆ ਹੈ। ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਦਾ ਕਹਿਣਾ ਹੈ ਕਿ ਉਹ ਟੀਮ ਇੰਡੀਆ ਦੇ ਸਪੋਰਟ ਸਟਾਫ 'ਚ ਬਤੌਰ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਸਲਾਹਕਾਰ ਦੇ ਤੌਰ 'ਤੇ ਨਾਮਜ਼ਦ ਹਨ ਪਰ ਅੰਤਿਮ ਫੈਸਲਾ ਟੀਮ ਇੰਡੀਆ ਦੇ ਹੈੱਡ ਕੋਚ ਰਵੀ ਸ਼ਾਸਤਰੀ ਦੇ ਨਾਲ ਮੀਟਿੰਗ ਦੇ ਬਾਅਦ ਹੀ ਲਿਆ ਜਾਵੇਗਾ। ਸੀ.ਓ.ਏ. ਦੀ 3 ਮੈਂਬਰੀ ਕਮੇਟੀ ਮੰਗਲਵਾਰ ਨੂੰ 18 ਜੁਲਾਈ ਨੂੰ ਇਕ ਮੀਟਿੰਗ ਕਰੇਗੀ ਜਿਸ 'ਚ ਉਹ ਕੋਈ ਅਧਿਕਾਰਤ ਐਲਾਨ ਕਰਨ ਤੋਂ ਪਹਿਲਾਂ ਜ਼ਹੀਰ ਖਾਨ ਅਤੇ ਰਾਹੁਲ ਦ੍ਰਾਵਿੜ ਨਾਲ ਉਨ੍ਹਾਂ ਦੇ ਟੀਮ ਇੰਡੀਆ ਦੇ ਕਰਾਰ ਦੇ ਮੁੱਦੇ 'ਤੇ ਗੱਲ ਕਰੇਗੀ। ਇਸ ਤੋਂ ਬਾਅਦ ਹੀ ਕੋਈ ਫੈਸਲਾ ਕੀਤਾ ਜਾਵੇਗਾ।  


Related News