ਵੈਸਟਇੰਡੀਜ਼ ਖ਼ਿਲਾਫ਼ ਟੀ20 ਸੀਰੀਜ਼ ''ਚ ਹਾਰ ''ਤੇ ਭਾਰਤੀ ਕੋਚ ਦ੍ਰਾਵਿੜ ਦਾ ਬਿਆਨ, ਦੱਸਿਆ ਕਿਸ ਖੇਤਰ ''ਚ ਸੁਧਾਰ ਦੀ ਲੋੜ
Monday, Aug 14, 2023 - 05:00 PM (IST)
ਸਪੋਰਟਸ ਡੈਸਕ : ਫਲੋਰਿਡਾ (ਅਮਰੀਕਾ)- ਵੈਸਟਇੰਡੀਜ਼ ਹੱਥੋਂ ਆਪਣੀ ਟੀਮ ਦੀ ਟੀ20 ਸੀਰੀਜ਼ 'ਚ ਹਾਰ 'ਤੋਂ ਬਾਅਦ ਭਾਰਤੀ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਟੀਮ 'ਚ ਬੱਲੇਬਾਜ਼ੀ ਦੀ ਡੁੰਘਾਈ 'ਚ ਕਮੀ ਇੱਕ ਅਜੀਹੀ ਚੀਜ਼ ਹੈ, ਜਿਸਨੂੰ ਗੇਂਦਬਾਜ਼ੀ ਹਮਲੇ ਨੂੰ ਕਮਜ਼ੋਰ ਕੀਤੇ ਬਿਨਾਂ ਸੁਧਾਰਨ ਦੀ ਲੋੜ ਹੈ ਜਿਸ ਨਾਲ ਟੀਮ 'ਚ ਵੱਧ ਲਚਕੀਲਾਪਨ ਪੈਦਾ ਹੋ ਸਕਦਾ ਹੈ। ਲਾਰਡਹਿੱਲ ਵਿਖੇ ਨਿਕੋਲਸ ਪੂਰਨ ਅਤੇ ਬ੍ਰੈਂਡਨ ਕਿੰਗ ਦੀ ਧਮਾਕੇਦਾਰ ਬੱਲੇਬਾਜ਼ੀ ਨੇ ਵੈਸਟਇੰਡੀਜ਼ ਨੂੰ ਐਤਵਾਰ ਨੂੰ ਇੱਥੇ ਸੈਂਟਰਲ ਬ੍ਰੋਵਾਰਡ ਰੀਜਨਲ ਪਾਰਕ ਸਟੇਡੀਅਮ ਟਰਫ ਗ੍ਰਾਉਂਡ 'ਚ ਭਾਰਤ ਖ਼ਿਲਾਫ਼ ਪੰਜ ਮੈਚਾਂ ਦੀ ਟੀ20 ਸੀਰੀਜ਼ 3-2 ਨਾਲ ਜਿੱਤਣ 'ਚ ਮਦਦ ਕੀਤੀ ।
ਦ੍ਰਾਵਿੜ ਨੇ ਸਵੀਕਾਰ ਕੀਤਾ ਕਿ ਬੱਲੇਬਾਜ਼ੀ 'ਚ ਡੁੰਘਾਈ ਅਸਲ 'ਚ ਭਾਰਤ ਲਈ ਇੱਕ ਮੁੱਦਾ ਹੈ। ਉਸਨੇ ਪ੍ਰੈਸ ਕਾਨਫ੍ਰੰਸ 'ਚ ਕਿਹਾ,'ਮੈਨੂੰ ਲਗਦਾ ਹੈ ਕਿ ਇੱਥੇ ਸਾਡੀ ਟੀਮ ਦੇ ਮੌਜੂਦਾ ਸੰਜੋਗ ਨੇ ਸ਼ਾਇਦ ਸਾਨੂੰ ਲਚਕੀਲਾਪਨ ਦੀ ਆਗਿਆ ਨਹੀਂ ਦਿੱਤੀ ਕਿ ਅਸੀਂ ਸੰਜੋਗਾਂ ਨੂੰ ਥੋੜ੍ਹਾ ਬਦਲ ਸਕੀਏ। ਪਰ ਮੈਨੂੰ ਲਗਦਾ ਹੈ ਕਿ ਸਾਨੂੰ ਅੱਗੇ ਵਧਣਾ ਚਾਹੀਦਾ ਹੈ , ਸਾਨੂੰ ਕੁਝ ਵਿਭਾਗਾਂ 'ਤੇ ਧਿਆਨ ਦੇਣਾ ਪਵੇਗਾ ਜਿਨ੍ਹਾਂ ਨਾਲ ਅਸੀਂ ਬਿਹਤਰ ਹੋ ਸਕਦੇ ਹਾਂ। ਆਪਣੀ ਬੱਲੇਬਾਜ਼ੀ 'ਚ ਡੂੰਘਾਈ ਲਿਆਉਣਾ ਇੱਕ ਅਜਿਹਾ ਖੇਤਰ ਹੈ, ਜਿਸਨੂੰ ਸੁਧਾਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਰ ਇਹ ਯਕੀਨੀ ਤੌਰ 'ਤੇ ਇੱਕ ਅਜਿਹਾ ਖੇਤਰ ਹੈ ਜਿਸਨੂੰ ਅਸੀਂ ਸੁਧਾਰ ਸਕਦੇ ਹਾਂ। ਅਸੀਂ ਆਪਣੀ ਗੇਂਦਬਾਜ਼ੀ ਹਮਲੇ ਨੂੰ ਕਮਜ਼ੋਰ ਨਹੀਂ ਕਰ ਸਕਦੇ, ਪਰ ਇਹ ਯਕੀਨੀ ਬਣਾ ਲਈਏ ਕਿ ਸਾਡੀ ਬੱਲੇਬਾਜ਼ੀ 'ਚ ਨਿਸ਼ਚਿਤ ਰੂਪ 'ਚ ਡੂੰਘਾਈ ਹੋਵੇ।'
ਇਹ ਵੀ ਪੜ੍ਹੋ : ਕਤਲ ਦੇ ਦੋਸ਼ੀ ਓਲੰਪਿਕ ਮੈਡਲਿਸਟ ਸੁਸ਼ੀਲ ਕੁਮਾਰ ਨੇ ਕੀਤਾ ਆਤਮ ਸਮਰਪਣ
ਭਾਰਤੀ ਕੋਚ ਨੇ ਕਿਹਾ,'ਜਿਵੇਂ-ਜਿਵੇਂ ਇਹ ਖੇਡ ਚੱਲ ਰਹੇ ਹਨ, ਸਕੋਰ ਵੱਡੇ ਹੁੰਦੇ ਜਾ ਰਹੇ ਹਨ ਅਤੇ ਇਸ 'ਤੋਂ ਵੀ ਵੱਡੀ ਗੱਲ ਇਹ ਹੈ ਕਿ ਜੇ ਤੁਸੀਂ ਵੈਸਟਇੰਡੀਜ਼ ਨੂੰ ਦੇਖੋ, ਤਾਂ ਉਨ੍ਹਾਂ ਕੋਲ 11ਵੇਂ ਨੰਬਰ 'ਤੇ ਅਲਜ਼ਾਰੀ ਜੋਸੇਫ ਹੈ, ਜੋ ਇੱਕ ਠੀਕ-ਠਾਕ ਗੇਂਦ ਨੂੰ ਹਿੱਟ ਕਰ ਸਕਦਾ ਹੈ। ਇਸ ਲਈ ਉਨ੍ਹਾਂ ਕੋਲ ਅਜਿਹੀ ਟੀਮ ਹੈ ਜਿਸ 'ਚ ਡੂੰਘਾਈ ਹੈ। ਜ਼ਾਹਿਰ ਹੈ ਕਿ ਇਸ ਮਾਮਲੇ ਵਿੱਚ ਸਾਡੇ ਸਾਹਮਣੇ ਕੁਝ ਚੁਣੌਤੀਆਂ ਹਨ ਅਤੇ ਉਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ, ਉਸ ਉੱਤੇ ਕੰਮ ਕਰਕੇ। ਇਹ ਨਿਸ਼ਚਿਤ ਰੂਪ 'ਚ ਕੁਝ ਹੈ ਜੋ ਸਾਨੂੰ ਇਸ ਲੜੀ ਨੇ ਦਿਖਾਇਆ ਹੈ ਅਤੇ ਸਾਨੂੰ ਇਹ ਡੂੰਘਾਈ ਲਿਆਉਣ ਦੀ ਲੋੜ ਹੈ।'
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।