ਯੂ. ਐੱਸ. ਓਪਨ ਦੇ ਪਹਿਲੇ ਦੌਰ ’ਚ ਥਿਏਮ ਅਤੇ ਸਟਿਪਾਸ ਹਾਰੇ
Wednesday, Aug 28, 2019 - 04:09 PM (IST)

ਸਪੋਰਸਟ ਡੈਸਕ— ਦੋ ਵਾਰ ਦੇ ਫਰੈਂਚ ਓਪਨ ਉਪ ਜੇਤੂ ਥਿਏਮ ਨੂੰ ਹਾਲਾਂਕਿ ਇਟਲੀ ਦੇ ਥਾਮਸ ਫਾਬਿਆਨੋ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਥਾਮਸ ਫਾਬਿਆਨੋ ਨੇ 6-4,3-6,6-3,6-2 ਨਾਲ ਥਿਏਮ ਨੂੰ ਹਾਰ ਦਿਤੀ। ਥਿਏਮ ਇਸ ਤੋਂ ਪਹਿਲਾਂ ਸਾਬਕਾ ਵਿੰਬਲਡਨ ਦੇ ਪਹਿਲੇ ਦੌਰ ’ਚੋਂ ਬਾਹਰ ਹੋ ਗਏ ਸਨ।
ਸਟਿਪਾਸ ਨੂੰ ਚਾਰ ਘੰਟੇ ਚੱਲੇ ਸਖਤ ਮੁਕਾਬਲੇ ’ਚ ਆਂਦਰੇ ਰੂਬਲੇਵ ਖਿਲਾਫ 6-4,6-7 (5/7)7-6 (9/7)7-5 ਤੋਂ ਹਾਰ ਝੇਲਨੀ ਪਈ। ਉਉਹ ਮੈਚ ਦੇ ਦੌਰਾਨ ਪੈਰ ਦੀ ਜਕੜਨ ਨਾਲ ਪ੍ਰੇਸ਼ਾਨ ਰਹੇ ਅਤੇ ਉਨ੍ਹਾਂ ਨੇ ਅੰਪਾਇਰ ’ਤੇ ਪਖਪਾਤ ਦਾ ਇਲਜ਼ਾਮ ਵੀ ਲਗਾਇਆ। ਲਗਾਤਾਰ ਦੂਜੇ ਗਰੈਂਡਸਲੈਮ ਟੂਰਨਾਮੈਂਟ ਦੇ ਪਹਿਲੇ ਦੌਰ ’ਚ ਹਾਰ ਦਾ ਸਾਹਮਣਾ ਕਰਨ ਵਾਲੇ ਸਟਿਪਾਸ ਨੂੰ ਆਖਰੀ ਸੈੱਟ ’ਚ ਸਮਾਂ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਲਈ ਇਕ ਅੰਕ ਦੀ ਪੈਨੇਲਟੀ ਦਾ ਸਾਹਮਣਾ ਕਰਨਾ ਪਿਆ ਸੀ।
ਸਟਿਪਾਸ ਨੇ ਇਸ ਤੋਂ ਬਾਅਦ ਫ਼ਰਾਂਸ ਦੇ ਚੇਅਰ ਅੰੰਪਾਇਰ ਡੇਮਿਅਨ ਡੂਮੁਸੋਇਸ ਨੂੰ ਮੈਚ ਦੌਰਾਨ ਕਿਹਾ ਕਿ ਤੁਸੀਂ ਸਾਰੇ ਅਜੀਬ ਹੋ। ਰੂਸ ਦੇ ਨੌਵੇਂ ਦਰਜੇ ਦੇ ਖਚਾਨੋਵ ਨੂੰ ਕਨਾਡਾ ਦੇ ਵਾਸੇਕ ਪਾਸਪਿਸਿਲ ਖਿਲਾਫ 6-4, 5-7,5-7,6-4,3-6 ਤੋਂ ਹਾਰ ਝੇਲਨੀ ਪਈ ਜਦ ਕਿ ਸਪੇਨ ਦੇ 10ਵੇਂ ਦਰਜੇ ਦੇ ਅਗੁਤ ਨੂੰ ਕਜ਼ਾਕਿਸਤਾਨ ਦੇ ਮਿਖਾਇਲ ਕੁਕੁਸ਼ਕਿਨ ਖਿਲਾਫ ਪੰਜ ਸੈੱਟ ’ਚ 6-3,1-6,4-6,6-3,3-6 ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।