ਘਰੇਲੂ ਸੈਸ਼ਨ ''ਚ ਹੋਵੇਗੀ ਕਟੌਤੀ, ਸਿਰਫ ਮੁਸ਼ਤਾਕ ਅਲੀ ਤੇ ਰਣਜੀ ਟਰਾਫੀ ਦਾ ਹੋਵੇਗਾ ਆਯੋਜਨ
Sunday, Aug 09, 2020 - 11:34 PM (IST)
ਨਵੀਂ ਦਿੱਲੀ– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) 2020-21 ਦੇ ਆਪਣੇ ਘਰੇਲੂ ਸੈਸ਼ਨ ਵਿਚ ਕਟੌਤੀ ਕਰਨ 'ਤੇ ਵਿਚਾਰ ਕਰ ਰਿਹਾ ਹੈ ਤੇ ਘਰੇਲੂ ਸੈਸ਼ਨ ਵਿਚ ਟੀ-20 ਸੱਯਦ ਮੁਸ਼ਤਾਕ ਅਲੀ ਟਰਾਫੀ ਤੇ ਰਣਜੀ ਟਰਾਫੀ ਦਾ ਆਯੋਜਨ ਹੋਵੇਗਾ।
ਬੀ. ਸੀ. ਸੀ. ਆਈ. ਦੀ ਅਸਥਾਈ ਯੋਜਨਾ ਅਨੁਸਾਰ ਮੁਸ਼ਤਾਕ ਅਲੀ ਟਰਾਫੀ ਦਾ ਆਯੋਜਨ 19 ਨਵੰਬਰ ਤੋਂ ਸ਼ੁਰੂ ਹੋਵੇਗਾ ਤੇ ਸੈਸ਼ਨ ਦੀ ਸਮਾਪਤੀ ਰਣਜੀ ਟਰਾਫੀ ਦੇ ਨਾਲ 10 ਮਾਰਚ ਨੂੰ ਹੋਵੇਗੀ। ਇਸ ਅਸਥਾਈ ਯੋਜਨਾ ਨੂੰ ਹਾਲਾਂਕਿ ਅਜੇ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਪਰ 50 ਓਵਰਾਂ ਦੇ ਟੂਰਨਾਮੈਂਟ ਵਿਜੇ ਹਜ਼ਾਰੇ ਟਰਾਫੀ ਤੇ ਦੇਵਧ੍ਰ ਟਰਾਫੀ ਦਾ ਸੈਸਨ ਵਿਚ ਆਯੋਜਨ ਨਹੀਂ ਹੋਵੇਗਾ। ਨਾਲ ਹੀ ਦਲੀਪ ਟਰਾਫੀ ਤੇ ਈਰਾਨੀ ਕੱਪ ਨੂੰ ਵੀ ਸੈਸ਼ਨ ਵਿਚ ਜਗ੍ਹਾ ਨਹੀਂ ਮਿਲੀ ਹੈ। ਸੀਨੀਅਰ ਮਹਿਲਾ ਕ੍ਰਿਕਟ ਵਿਚ ਵਨ ਡੇ ਲੀਗ ਤੇ ਟੀ-20 ਲੀਗ ਹੋਵੇਗੀ ਪਰ ਇਨ੍ਹਾਂ ਵਿਚ 2019-20 ਸੈਸ਼ਨ ਦੇ ਮੁਕਾਬਲੇ ਘੱਟ ਮੈਚ ਹੋਣਗੇ। ਪੁਰਸ਼ ਤੇ ਮਹਿਲਾ ਦੇ ਸੀਨੀਅਰ ਤੇ ਜੂਨੀਅਰ ਵਰਗਾਂ ਵਿਚ ਕੋਈ ਚੈਲੰਜਰ ਟਰਾਫੀ ਨਹੀਂ ਹੋਵੇਗੀ। ਬੀ. ਸੀ. ਸੀ. ਆਈ. ਪਹਿਲਾਂ ਹੀ ਕਹਿ ਚੁੱਕਾ ਹੈ ਕਿ ਉਸਦੇ ਲਈ ਟੂਰਨਾਮੈਂਟਾਂ ਦੀ ਪਹਿਲਕਦਮੀ ਦੀ ਸੂਚੀ ਵਿਚ ਰਣਜੀ ਟਰਾਫੀ ਹੈ।