ਘਰੇਲੂ ਹਾਕੀ ਸੈਸ਼ਨ 7 ਮਹੀਨੇ ਦੇ ਕੋਵਿਡ ਬ੍ਰੇਕ ਤੋਂ ਬਾਅਦ ਅਕਤੂਬਰ ਤੋਂ ਹੋਵੇਗਾ ਸ਼ੁਰੂ

Tuesday, Aug 31, 2021 - 02:48 AM (IST)

ਘਰੇਲੂ ਹਾਕੀ ਸੈਸ਼ਨ 7 ਮਹੀਨੇ ਦੇ ਕੋਵਿਡ ਬ੍ਰੇਕ ਤੋਂ ਬਾਅਦ ਅਕਤੂਬਰ ਤੋਂ ਹੋਵੇਗਾ ਸ਼ੁਰੂ

ਨਵੀਂ ਦਿੱਲੀ- ਕੋਵਿਡ-19 ਮਹਾਮਾਰੀ ਦੇ ਕਾਰਨ 7 ਮਹੀਨੇ ਦੇ ਬ੍ਰੇਕ ਤੋਂ ਬਾਅਦ ਹਾਕੀ ਦਾ ਘਰੇਲੂ ਸੈਸ਼ਨ ਇਸ ਸਾਲ ਅਕਤੂਬਰ ਵਿਚ ਭੋਪਾਲ 'ਚ ਪਹਿਲੀ ਸਬ-ਜੂਨੀਅਰ ਪੁਰਸ਼ ਰਾਸ਼ਟਰੀ ਅਕੈਡਮੀ ਚੈਂਪੀਅਨਸ਼ਿਪ ਨਾਲ ਸ਼ੁਰੂ ਹੋਵੇਗੀ। ਹਾਕੀ ਇੰਡੀਆ ਨੇ ਮੇਜ਼ਬਾਨ ਰਾਜ ਮੈਂਬਰ ਇਕਾਈ ਅਤੇ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਸਖਤ ਸਾਵਧਾਨੀਆ ਵਰਤਣ, ਗ੍ਰਹਿ ਮੰਤਰਾਲਾ ਅਤੇ ਸਬੰਧਤ ਸੂਬਾ ਸਰਕਾਰ ਵਲੋਂ ਬਣਾਏ ਗਏ ਸਾਰੇ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਨ ਦਾ ਨਿਰਦੇਸ਼ ਦਿੱਤਾ। ਨਾਲ ਹੀ ਘਰੇਲੂ ਮੁਕਾਬਲਿਆਂ ਦੀ ਮੇਜ਼ਬਾਨੀ ਵਿਚ ਹਾਕੀ ਇੰਡੀਆ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਨੂੰ ਵੀ ਕਿਹਾ ਹੈ।

ਇਹ ਖ਼ਬਰ ਪੜ੍ਹੋ- ਬਰਤਾਨੀਆ ਨੇ ਟੋਕੀਓ ਪੈਰਾਲੰਪਿਕ ਖੇਡਾਂ ਵਿਚ ਵ੍ਹੀਲਚੇਅਰ ਰਗਬੀ 'ਚ ਜਿੱਤਿਆ ਸੋਨ ਤਮਗਾ


ਪਹਿਲੀ ਵਾਰ ਖੇਡੀ ਜਾਣ ਵਾਲੀ ਸਬ-ਜੂਨੀਅਰ ਪੁਰਸ਼ ਰਾਸ਼ਟਰੀ ਅਕੈਡਮੀ ਚੈਂਪੀਅਨਸ਼ਿਪ ਚਾਰ ਤੋਂ 13 ਅਕਤੂਬਰ ਤੱਕ ਆਯੋਜਿਤ ਕੀਤੀ ਜਾਵੇਗੀ। ਇਸ ਤੋਂ ਬਾਅਦ ਪਹਿਲੀ ਹਾਕੀ ਇੰਡੀਆ ਜੂਨੀਅਰ ਪੁਰਸ਼ ਅਕੈਡਮੀ ਰਾਸ਼ਟਰੀ ਚੈਂਪੀਅਨਸ਼ਿਪ ਭੋਪਾਲ ਵਿਚ 18 ਤੋਂ 27 ਅਕਤੂਬਰ ਤੱਕ ਖੇਡੇ ਜਾਵੇਗੀ। ਸ਼ੁਰੂਆਤ ਹਾਕੀ ਇੰਡੀਆ ਜੂਨੀਅਰ ਮਹਿਲਾ ਅੰਤਰ ਵਿਭਾਗੀ ਰਾਸ਼ਟਰੀ ਚੈਂਪੀਅਨਸ਼ਿਪ ਇੱਥੇ ਅਕਤੂਬਰ ਵਿਚ ਹੋਵੇਗੀ। ਅਕਤੂਬਰ ਵਿਚ ਹੀ ਝਾਰਖੰਡ ਦੇ ਸਿਮਡੇਗਾ 'ਚ 11ਵੀਂ ਹਾਕੀ ਇੰਡੀਆ ਜੂਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ ਜਦਕਿ 11ਵੀਂ ਹਾਕੀ ਇੰਡੀਆ ਜੂਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਵੀ ਇਸ ਮਹੀਨੇ ਵਿਚ ਤੇਲੰਗਾਨਾ ਵਿਚ ਖੇਡੀ ਜਾਵੇਗੀ।

ਇਹ ਖ਼ਬਰ ਪੜ੍ਹੋ-  ਸ਼੍ਰੀਲੰਕਾ ਨੇ ਦੱਖਣੀ ਅਫਰੀਕਾ ਵਿਰੁੱਧ ਸੀਰੀਜ਼ ਲਈ ਵਨ ਡੇ ਤੇ ਟੀ20 ਟੀਮ ਦਾ ਕੀਤਾ ਐਲਾਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News