ਜੋਕੋਵਿਚ ਨੇ 2022 ''ਚ ਆਪਣਾ ਪਹਿਲਾ ਮੈਚ ਜਿੱਤਿਆ
Tuesday, Feb 22, 2022 - 10:48 AM (IST)
ਦੁਬਈ- ਆਸਟ੍ਰੇਲੀਆਈ ਓਪਨ 'ਚ ਹਿੱਸਾ ਨਹੀਂ ਲੈ ਸਕਣ ਵਾਲੇ ਨੋਵਾਕ ਜੋਕੋਵਿਚ ਨੇ ਇੱਥੇ ਦੁਬਈ ਟੈਨਿਸ ਚੈਂਪੀਅਨਸ਼ਿਪ 'ਚ ਲੋਰੇਂਜੋ ਮੁਸੇਟੀ ਨੂੰ 6-3, 6-3 ਨਾਲ ਹਰਾ ਕੇ ਸਾਲ 2022 'ਚ ਆਪਣਾ ਪਹਿਲਾ ਮੈਚ ਜਿੱਤਿਆ। ਜੋਕੋਵਿਚ ਪਿਛਲੇ ਮਹੀਨੇ ਆਸਟ੍ਰੇਲੀਆਈ ਓਪਨ 'ਚ ਆਪਣੇ ਖ਼ਿਤਾਬ ਦਾ ਬਚਾਅ ਨਹੀਂ ਕਰ ਸਕੇ ਸਨ। ਉਨ੍ਹਾਂ ਨੂੰ ਕੋਵਿਡ ਦਾ ਟੀਕਾ ਨਹੀਂ ਲਗਵਾਉਣ ਕਾਰਨ ਆਸਟਰੇਲੀਆ ਤੋਂ ਡਿਪੋਰਟ (ਦੇਸ਼ ਨਿਕਾਲਾ) ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਏਅਰਥਿੰਗਸ ਮਾਸਟਰਸ ਸ਼ਤਰੰਜ : ਪ੍ਰਗਿਆਨੰਦਾ ਨੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਕਾਰਲਸਨ ਨੂੰ ਹਰਾਇਆ
ਸੰਯੁਕਤ ਅਰਬ ਅਮੀਰਾਤ ਨੇ ਉਨ੍ਹਾਂ ਨੂੰ ਪ੍ਰਵੇਸ਼ ਦੀ ਇਜਾਜ਼ਤ ਦਿੱਤੀ ਤੇ ਜੋਕੋਵਿਚ ਨੇ ਉਸ ਟੂਰਨਾਮੈਂਟ ਤੋਂ ਸਾਲ 2022 ਦੀ ਸ਼ੁਰੂਆਤ ਕੀਤੀ ਜਿਸ 'ਚ ਉਨ੍ਹਾਂ ਨੇ ਪੰਜ ਵਾਰ ਜਿੱਤ ਹਾਸਲ ਕੀਤੀ ਹੈ। ਪਿਛਲੇ ਸਾਲ ਫ੍ਰੈਂਚ ਓਪਨ 'ਚ ਮੁਸੇਟੀ ਨੇ ਜੋਕੋਵਿਚ ਤੋ ਦੋ ਸੈੱਟ ਜਿੱਤੇ ਸਨ ਪਰ ਇਟਲੀ ਦਾ ਇਹ ਖਿਡਾਰੀ ਇੱਥੇ ਬ੍ਰੇਕ ਪੁਆਇੰਟ ਹਾਸਲ ਕਰਨ ਦੇ ਲਈ ਮੌਕਿਆਂ ਦਾ ਲਾਹਾ ਨਾ ਲੈ ਸਕਿਆ।
ਇਹ ਵੀ ਪੜ੍ਹੋ : IPL ਨਾਲ BCCI ਨੂੰ ਹੋਣ ਜਾ ਰਿਹੈ ਅਰਬਾਂ ਰੁਪਏ ਦਾ ਫ਼ਾਇਦਾ, ਜੈ ਸ਼ਾਹ ਨੇ ਦਿੱਤੀ ਜਾਣਕਾਰੀ
ਜੋਕੋਵਿਚ ਨੇ ਮੈਚ ਤੋਂ ਬਾਅਦ ਕਿਹਾ, 'ਮੈਂ ਆਪਣੀ ਖੇਡ ਨਾਲ ਸੰਤੁਸ਼ਟ ਹਾਂ ਖ਼ਾਸ ਕਰਕੇ ਉਦੋਂ ਜਦੋਂ ਮੈਂ ਪਿਛਲੇ ਢਾਈ-ਤਿੰਨ ਮਹੀਨੇ ਤੋਂ ਨਹੀਂ ਖੇਡ ਸਕਿਆ ਹਾਂ।' ਉਨ੍ਹਾਂ ਦਾ ਅਗਲਾ ਮੁਕਾਬਲਾ ਕਾਰੇਨ ਖਾਚਨੋਵ ਤੇ ਅਲੇਕਸ ਡਿ ਮਿਨੌਰ ਦਰਮਿਆਨ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਇਸ ਦਰਮਿਆਨ ਐਂਡੀ ਮਰੇ ਨੇ 2017 ਦੇ ਬਾਅਦ ਦੁਬਈ 'ਚ ਆਪਣਾ ਪਹਿਲਾ ਮੈਚ ਜਿੱਤਿਆ। ਉਨ੍ਹਾਂ ਨੇ ਆਸਟਰੇਲੀਆ ਦੇ ਕੁਆਲੀਫਾਇਰ ਕ੍ਰਿਸਟੋਫਰ ਓ ਕੋਨੇਲ ਨੂੰ 6-7 (4), 6-3, 7-5 ਨਾਲ ਹਰਾਇਆ। ਇਹ ਮੈਚ ਲਗਭਗ ਤਿੰਨ ਘੰਟੇ ਤਕ ਚਲਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।