ਜੋਕੋਵਿਚ ਨੇ ਫੈਡਰਰ ਦੀ ਬਰਾਬਰੀ ਕਰਨ ਦਾ ਮੌਕਾ ਗੁਆਇਆ

Saturday, Oct 31, 2026 - 04:13 PM (IST)

ਜੋਕੋਵਿਚ ਨੇ ਫੈਡਰਰ ਦੀ ਬਰਾਬਰੀ ਕਰਨ ਦਾ ਮੌਕਾ ਗੁਆਇਆ

ਬਾਸੇਲ : ਦਿਗੱਜ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਸਵਿਸ ਇੰਡੋਰ ਟੈਨਿਸ ਟੂਰਨਾਮੈਂਟ ਵਿੱਚ ਹਾਰ ਕੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਦੇ ਕਰੀਅਰ ਦੇ 103 ਖ਼ਿਤਾਬਾਂ ਦੀ ਬਰਾਬਰੀ ਕਰਨ ਤੋਂ ਖੁੰਝ ਗਏ ਹਨ। ਫੈਡਰਰ ਦੇ ਗ੍ਰਹਿ ਨਗਰ ਬਾਸੇਲ ਵਿੱਚ ਇਹ ਉਪਲਬਧੀ ਹਾਸਲ ਕਰਨ ਦਾ ਜੋਕੋਵਿਚ ਕੋਲ ਸੁਨਹਿਰੀ ਮੌਕਾ ਸੀ, ਪਰ ਉਹ ਵਿਸ਼ਵ ਵਿੱਚ 47ਵੇਂ ਨੰਬਰ ਦੇ ਜਰਮਨ ਖਿਡਾਰੀ ਜਾਨ-ਲੇਨਾਰਡ ਸਟ੍ਰੁਫ਼ ਤੋਂ 6-7 (4), 7-5, 7-6 (5) ਨਾਲ ਹਾਰ ਗਏ। ਰਿਕਾਰਡ 24 ਵਾਰ ਦੇ ਗ੍ਰੈਂਡ ਸਲੈਮ ਸਿੰਗਲਜ਼ ਚੈਂਪੀਅਨ ਜੋਕੋਵਿਚ ਨੇ ਇਸੇ ਮਹੀਨੇ ਬੀਜਿੰਗ ਵਿੱਚ ਆਪਣਾ 102ਵਾਂ ਟੂਰ ਖ਼ਿਤਾਬ ਜਿੱਤਿਆ ਸੀ। ਏ.ਟੀ.ਪੀ. ਟੂਰ ਵਿੱਚ ਸਭ ਤੋਂ ਵੱਧ 109 ਖ਼ਿਤਾਬ ਜਿੱਤਣ ਦਾ ਰਿਕਾਰਡ ਜਿਮੀ ਕਾਨਰਸ ਦੇ ਨਾਂ ਹੈ, ਜਿਸ ਤੋਂ ਬਾਅਦ ਫੈਡਰਰ ਅਤੇ ਜੋਕੋਵਿਚ ਦਾ ਨੰਬਰ ਆਉਂਦਾ ਹੈ।


author

Tarsem Singh

Content Editor

Related News