ਜੋਕੋਵਿਚ ਨੇ ਸਪੇਨ ਨੂੰ ਹਰਾ ਜਿੱਤਿਆ ATP ਕੱਪ ਦਾ ਖਿਤਾਬ

01/12/2020 10:21:15 PM

ਨਵੀਂ ਦਿੱਲੀ— ਸਰਬੀਆਈ ਟੀਮ ਨੇ ਪਹਿਲੀ ਬਾਰ ਏ. ਟੀ. ਪੀ. ਕੱਪ ਦਾ ਖਿਤਾਬ ਆਪਣੇ ਨਾਂ ਕੀਤਾ। ਇਸ ਜਿੱਤ 'ਚ ਨੋਵਾਕ ਜੋਕੋਵਿਚ ਨੇ ਅਹਿਮ ਭੂਮੀਕਾ ਨਿਭਾਈ। ਜੋਕੋਵਿਚ ਨੇ ਰਾਫੇਲ ਨਡਾਲ ਨੂੰ 6-2, 7-6 (4) ਨਾਲ ਸਰਬੀਆ ਦੀ ਉਮੀਦ ਨੂੰ ਜ਼ਿੰਦਾ ਰੱਖਿਆ।


ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਆਸਟਰੇਲੀਆ ਦੇ ਸਿਡਨੀ 'ਚ ਖੇਡੇ ਗਏ ਮੈਚ 'ਚ ਵਿਸ਼ਵ ਨੰਬਰ ਇਕ ਨੋਵਾਕ ਜੋਕੋਵਿਚ ਨੇ ਰੂਸ ਦੇ ਦਾਨਿਲ ਮੇਦਵੇਦੇਵ ਨੂੰ 6-1, 5-7, 6-4 ਨਾਲ ਹਰਾਇਆ ਸੀ। ਨਾਲ ਹੀ ਸਪੇਨ ਨੇ ਰਾਫੇਲ ਨਡਾਲ ਦੀ ਅਗਵਾਈ 'ਚ ਆਸਟਰੇਲੀਆ ਨੂੰ 2-0 ਨਾਲ ਹਰਾ ਦਿੱਤਾ। ਨਡਾਲ ਨੇ ਆਸਟਰੇਲੀਆ ਦੇ ਕਪਤਾਨ ਅਲੈਕਸ ਡੀ ਮਿਨੌਰ ਨੂੰ 4-6, 7-5, 6-1 ਨਾਲ ਹਰਾ ਦਿੱਤਾ ਸੀ।


Gurdeep Singh

Content Editor

Related News