ਨਵੇਂ ਟੀਕਾਕਰਨ ਨਿਯਮਾਂ ਨਾਲ ਫ੍ਰੈਂਚ ਓਪਨ ਖੇਡ ਸਕਦੇ ਹਨ ਜੋਕੋਵਿਚ
Tuesday, Jan 25, 2022 - 03:47 PM (IST)
ਪੈਰਿਸ- ਫ੍ਰਾਂਸ ਸਰਕਾਰ ਦੇ ਕੋਰੋਨਾ ਟੀਕਾਕਰਨ ਦੇ ਨਵੇਂ ਨਿਯਮਾਂ ਦੇ ਚਲਦੇ ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਟੀਕਾ ਨਹੀਂ ਲਗਵਾਉਣ ਦੇ ਬਾਵਜੂਦ ਮਈ 'ਚ ਫ੍ਰੈਂਚ ਓਪਨ ਖੇਡ ਸਕਦੇ ਹਨ। ਜੋਕੋਵਿਚ ਨੂੰ ਆਸਟਰੇਲੀਆ ਦੇ ਸਖ਼ਤ ਕੋਰੋਨਾ ਟੀਕਾਕਰਨ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਨ ਦੇ ਕਾਰਨ ਆਸਟਰੇਲੀਆਈ ਓਪਨ ਖੇਡਣ ਦੀ ਇਜਾਜ਼ਤ ਨਹੀਂ ਮਿਲੀ ਤੇ ਉਨ੍ਹਾਂ ਨੂੰ ਦੇਸ਼ ਤੋਂ ਡਿਪੋਰਟ ਵੀ ਕਰ ਦਿੱਤਾ ਗਿਆ ਸੀ।
ਸ਼ੁਰੂ 'ਚ ਇੰਝ ਲੱਗ ਰਿਹਾ ਸੀ ਕਿ ਉਹ ਫ੍ਰੈਂਚ ਓਪਨ ਵੀ ਨਹੀਂ ਖੇਡ ਸਕਣਗੇ ਕਿਉਂਕਿ ਫ੍ਰਾਂਸ 'ਚ ਇਕ ਨਵੇਂ ਕਾਨੂੰਨ 'ਚ ਵੀ ਅਜਿਹੇ ਲੋਕਾਂ ਨੂੰ ਸਟੇਡੀਅਮ, ਰੈਸਟੋਰੈਂਟ, ਬਾਰ ਜਾਂ ਹੋਰਨਾਂ ਜਨਤਕ ਸਥਾਨਾਂ 'ਤੇ ਦਾਖ਼ਲੇ ਦੀ ਇਜਾਜ਼ਤ ਨਹੀਂ ਹੈ ਜਿਨ੍ਹਾਂ ਨੇ ਕੋਰੋਨਾ ਦਾ ਟੀਕਾ ਨਹੀਂ ਲਗਵਾਇਆ ਹੈ। ਫ੍ਰਾਂਸ ਦੇ ਖੇਡਮੰਤਰੀ ਰੋਕਸਾਨਾ ਐੱਮ ਨੇ ਕਿਹਾ ਕਿ ਜਿਵੇਂ ਹੀ ਕਾਨੂੰਨ ਪਾਸ ਹੋ ਜਾਵੇਗਾ, ਟੀਕਾਕਰਨ ਪਾਸ ਹਰ ਜਨਤਕ ਸਥਾਨ 'ਤੇ ਪ੍ਰਵੇਸ਼ ਲਈ ਲਾਜ਼ਮੀ ਹੋਵੇਗਾ। ਇਹ ਦਰਸ਼ਕਾਂ, ਫ੍ਰੈਂਚ ਜਾਂ ਵਿਦੇਸ਼ੀ ਪੇਸ਼ੇਵਰਾਂ 'ਤੇ ਵੀ ਲਾਗੂ ਹੋਵੇਗਾ।
ਇਹ ਵੀ ਪੜ੍ਹੋ : ਵਿਵਾਦ ’ਚ ਘਿਰੇ ਵਿਰਾਟ ਕੋਹਲੀ, ਰਾਸ਼ਟਰੀ ਗੀਤ ਦੌਰਾਨ ਚਿਊਇੰਗਮ ਚਬਾਉਂਦੇ ਆਏ ਨਜ਼ਰ, ਵੀਡੀਓ ਵਾਇਰਲ
ਸੋਮਵਾਰ ਤੋਂ ਲਾਗੂ ਇਸ ਕਾਨੂੰਨ ਦੇ ਤਹਿਤ ਪਿਛਲੇ 6 ਮਹੀਨਿਆਂ 'ਚ ਕੋਰੋਨਾ ਨਾਲ ਇਨਫੈਕਟਿਡ ਹੋਣ ਦਾ ਸਬੂਤ ਦੇਣ ਵਾਲੇ ਵਿਅਕਤੀ ਨੂੰ ਇਸ ਪਾਸ ਨੂੰ ਦਿਖਾਉਣ ਦੀ ਜ਼ਰੂਰਤ ਨਹੀਂ ਰਹੇਗੀ। ਇਸ ਦਾ ਅਰਥ ਹੈ ਕਿ ਜੋਕੋਵਿਚ ਮਈ-ਜੂਨ 'ਚ ਫ੍ਰੈਂਚ ਓਪਨ ਖੇਡ ਸਕਦੇ ਹਨ ਕਿਉਂਕਿ ਉਹ ਦਸੰਬਰ ਦੇ ਮੱਧ 'ਚ ਇਨਫੈਕਟਿਡ ਹੋਏ ਸਨ। ਫ੍ਰਾਂਸ ਦੇ ਖੇਡ ਮੰਤਰਾਲਾ ਤੋਂ ਜੋਕੋਵਿਚ ਦੇ ਮਾਮਲੇ 'ਚ ਪੁੱਛੇ ਗਏ ਸਵਾਲਾਂ ਦਾ ਜਵਾਬ ਨਹੀਂ ਮਿਲ ਸਕਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।