ਜੋਕੋਵਿਚ ਦੇ ਪਿਤਾ ਨੇ ਆਪਣੇ ਬੇਟੇ ਦਾ ਕੀਤਾ ਬਚਾਅ, ਹੋਰ ਖਿਡਾਰੀਆਂ ਨੂੰ ਠਹਿਰਾਇਆ ਦੋਸ਼ੀ

06/25/2020 3:03:16 PM

ਬੇਲਗ੍ਰਾਦ : ਨੋਵਾਕ ਜੋਕੋਵਿਚ ਦੇ ਪਿਤਾ ਨੇ ਬੁੱਧਵਾਰ ਨੂੰ ਆਪਣੇ ਬੇਟੇ ਦਾ ਬਚਾਅ ਕੀਤਾ ਤੇ ਦੁਨੀਆ ਦੇ ਇਸ ਨੰਬਰ ਇਕ ਖਿਡਾਰੀ ਦੀ ਮੇਜ਼ਬਾਨੀ ਵਿਚ ਹੋਈ ਪ੍ਰਦਰਸ਼ਨੀ ਮੈਚਾਂ ਦੀ ਸੀਰੀਜ਼ ਦੌਰਾਨ ਕੋਰੋਨਾ ਵਾਇਰਸ ਫੈਲਣ ਲਈ ਇਕ ਹੋਰ ਟੈਨਿਸ ਖਿਡਾਰੀ ਨੂੰ ਜ਼ਿੰਮੇਵਾਰ ਠਹਿਰਾਇਆ। ਜੋਕੋਵਿਚ ਤੇ ਉਸ ਦੀ ਪਤਨੀ ਮੰਗਲਵਾਰ ਨੂੰ ਪਾਜ਼ੇਟਿਵ ਪਾਏ ਗਏ।

17 ਵਾਰ ਦੇ ਗ੍ਰੈਂਡਸਲੈਮ ਜੇਤੂ ਨੇ ਇਸ ਤੋਂ ਬਾਅ ਏਡ੍ਰੀਆ ਟੂਰ ਈਵੈਂਟ ਦੇ ਆਯੋਜਨ ਲਈ ਆਨਲਾਈਨ ਮੁਆਫੀ ਮੰਗੀ। ਇਸ ਟੂਰ ਦੇ ਅਧੀਨ ਵੱਖ-ਵੱਖ ਦੇਸ਼ਾਂ ਦੇ ਪੇਸ਼ੇਵਰ ਖਿਡਾਰੀਆਂ ਨੇ ਸਰਬੀਆ ਤੇ ਕ੍ਰੋਏਸ਼ੀਆ ਵਿਚ ਮੁਕਾਬਲੇ ਖੇਡੇ ਸੀ। ਇਨ੍ਹਾਂ ਮੈਚਾਂ ਨੂੰ ਸਟੇਡੀਅਮ ਵਿਚ ਹਜ਼ਾਰਾਂ ਦਰਸ਼ਕਾਂ ਨੇ ਦੇਖਿਆ ਸੀ ਤੇ ਇਸ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਵੀ ਪਾਲਣਾ ਨਹੀਂ ਕੀਤੀ ਸੀ।

ਜੋਕੋਵਿਚ ਦੇ ਬੜਬੋਲੇ ਪਿਤਾ ਨੇ ਟੂਰ ਨੂੰ ਰੱਦ ਕੀਤੇ ਜਾਣ ਲਈ ਗ੍ਰਿਗੋਰ ਦਿਮਿਤ੍ਰੋਵ ਨੂੰ ਜ਼ਿੰਮੇਵਾਰ ਠਹਿਰਾਇਆ ਜੋ ਪਿਛਲੇ ਕੁਝ ਦਿਨਾਂ ਵਿਚ ਪਾਜ਼ੇਟਿਵ ਪਾਏ ਗਏ 3 ਖਿਡਾਰੀਆਂ ਵਿਚੋਂ ਇਕ ਹਨ। ਹਾਲਾਂਕਿ ਇਸ ਤਰ੍ਹਾਂ ਦਾ ਕੋਈ ਸਬੂਤ ਨਹੀਂ ਹੈ ਕਿ ਦਿਮਿਤ੍ਰੋਵ ਤੋਂ ਇਹ ਵਾਇਰਸ ਦੂਜਿਆਂ ਵਿਚ ਫੈਲਿਆ ਹੋਵੇ। ਜੋਕੋਵਿਚ ਦੇ ਪਿਤਾ ਸਰਜਾਨ ਜੋਕੋਵਿਚ ਨੇ ਆਰ. ਟੀ. ਐੱਲ. ਕ੍ਰੋਏਸ਼ੀਆ ਟੀ. ਵੀ. ਨੂ ਕਿਹਾ ਅਜਿਹਾ ਕਿਉਂ ਹੋਇਆ? ਕਿਉਂਕਿ ਸੰਭਾਵੀ ਉਹ ਵਿਅਕਤੀ ਬੀਮਾਰ ਹੋ ਕੇ ਆਇਆ ਸੀ, ਕਿਸੇ ਨੂੰ ਪਤਾ ਕਿੱਥੋਂ?


Ranjit

Content Editor

Related News