ਦੀਵਾਲੀ ਮੌਕੇ ਵਿਰਾਟ, ਮਯੰਕ ਸਮੇਤ ਦੇਸ਼ ਅਤੇ ਵਿਦੇਸ਼ ਦੇ ਕ੍ਰਿਕਟਰਾਂ ਨੇ ਦਿੱਤੀਆਂ ਵਧਾਈਆਂ

Thursday, Nov 04, 2021 - 06:18 PM (IST)

ਦੀਵਾਲੀ ਮੌਕੇ ਵਿਰਾਟ, ਮਯੰਕ ਸਮੇਤ ਦੇਸ਼ ਅਤੇ ਵਿਦੇਸ਼ ਦੇ ਕ੍ਰਿਕਟਰਾਂ ਨੇ ਦਿੱਤੀਆਂ ਵਧਾਈਆਂ

ਸਪੋਰਟਸ ਡੈਸਕ : ਪੂਰੇ ਦੇਸ਼ ’ਚ ਅੱਜ ਦੀਵਾਲੀ ਮੌਕੇ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ, ਹੋਵੇ ਵੀ ਕਿਉਂ ਨਾ ਦੀਵਾਲੀ ਭਾਰਤ ਦੇ ਸਭ ਤੋਂ ਵੱਡੇ ਤਿਉਹਾਰਾਂ ’ਚੋਂ ਇਕ ਹੈ। ਦੇਸ਼ਵਾਸੀਆਂ ਨੂੰ ਇਸ ਤਿਉਹਾਰ ਦੀ ਹਰ ਸਾਲ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਇਸ ਦਿਨ ਲੋਕ ਆਪਣੇ ਘਰਾਂ ’ਚ ਦੀਵੇ ਜਗਾਉਂਦੇ ਹਨ ਤੇ ਲਕਸ਼ਮੀ ਪੂਜਨ ਕਰਦੇ ਹਨ। ਇਸ ਰੌਸ਼ਨੀਆਂ ਦੇ ਤਿਉਹਾਰ ਮੌਕੇ ਦੇਸ਼ ਤੇ ਵਿਦੇਸ਼ ਦੇ ਕ੍ਰਿਕਟਰਾਂ ਨੇ ਵੀ ਸੋਸ਼ਲ ਮੀਡੀਆ ਰਾਹੀਂ ਪੋਸਟ ਕਰਦਿਆਂ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ।

            

 
 
 
 
 
 
 
 
 
 
 
 
 
 
 
 

A post shared by Yuvraj Singh (@yuvisofficial)

 

 

 
 
 
 
 
 
 
 
 
 
 
 
 
 
 
 

A post shared by David Warner (@davidwarner31)

ਜ਼ਿਕਰਯੋਗ ਹੈ ਕਿ ਭਾਰਤੀ ਟੀਮ ਮੌਜੂਦਾ ਸਮੇਂ ’ਚ ਆਈ. ਸੀ. ਸੀ. ਪੁਰਸ਼ T20 ਵਰਲਡ ਕੱਪ 2021 ਲਈ ਸੰਯੁਕਤ ਅਰਬ ਅਮੀਰਾਤ ’ਚ ਹੈ। ਭਾਰਤੀ ਟੀਮ ਨੇ ਇਸ ਮਹਾਕੁੰਭ ’ਚ ਹੁਣ ਤਕ ਤਿੰਨ ਮੁਕਾਬਲੇ ਖੇਡੇ ਹਨ। ਇਸ ਦੌਰਾਨ ਟੀਮ ਨੂੰ ਆਪਣੇ ਦੋ ਮੁਕਾਬਲਿਆਂ ’ਚ ਹਾਰ ਤੇ ਇਕ ਵਿਚ ਜਿੱਤ ਮਿਲੀ ਹੈ। ਸੈਮੀਫਾਈਨਲ ਮੁਕਾਬਲੇ ’ਚ ਪਹੁੰਚਣ ਲਈ ਟੀਮ ਨੂੰ ਆਪਣੇ ਦੋਵੇਂ ਬਚੇ ਮੈਚਾਂ ’ਚ ਜਿੱਤ ਦੇ ਨਾਲ ਨਾਲ ਨਿਊਜ਼ੀਲੈਂਡ ਬਨਾਮ ਅਫਗਾਨਿਸਤਾਨ ਮੈਚ ’ਚ ਨਿਊਜ਼ੀਲੈਂਡ ਦੀ ਹਾਰ ਦੀ ਲੋੜ ਹੈ।


author

Manoj

Content Editor

Related News