ਕਿੰਗਜ਼ ਕੱਪ ''ਚ ਖੇਡੇਗੀ ਮੱਧ ਪ੍ਰਦੇਸ਼ ਦੀ ਮੁੱਕੇਬਾਜ਼ ਦਿਵਿਆ
Friday, Jun 29, 2018 - 01:28 PM (IST)
ਭੋਪਾਲ— ਮੱਧ ਪ੍ਰਦੇਸ਼ ਰਾਜ ਬਾਕਸਿੰਗ ਅਕਾਦਮੀ ਦੀ ਦਿਵਿਆ ਪਵਾਰ 10 ਤੋਂ 16 ਜੁਲਾਈ ਤੱਕ ਸਰਬੀਆ 'ਚ ਹੋਣ ਵਾਲੀ ਕਿੰਗਜ਼ ਕੱਪ ਬਾਕਸਿੰਗ ਚੈਂਪੀਅਨਸ਼ਿਪ 'ਚ ਭਾਰਤੀ ਟੀਮ ਦੀ ਨੁਮਾਇੰਦਗੀ ਕਰੇਗੀ।
ਖੇਡ ਸੰਚਾਲਨ ਦੇ ਦਫਤਰ ਵੱਲੋਂ ਵੀਰਵਾਰ ਨੂੰ ਇੱਥੇ ਜਾਰੀ ਬਿਆਨ ਦੇ ਮੁਤਾਬਕ ਚੈਂਪੀਅਨਸ਼ਿਪ 'ਚ ਦਿਵਿਆ 54 ਕਿਲੋਗ੍ਰਾਮ ਭਾਰ ਵਰਗ 'ਚ ਹਿੱਸਾ ਲਵੇਗੀ। ਚੈਂਪੀਅਨਸ਼ਿਪ ਤੋਂ ਪਹਿਲਾਂ ਉਹ ਕਜ਼ਾਕਿਸਤਾਨ 'ਚ 28 ਜੂਨ ਤੋਂ 8 ਜੁਲਾਈ ਤੱਕ ਆਯੋਜਿਤ ਟ੍ਰੇਨਿੰਗ ਕੈਂਪ 'ਚ ਵੀ ਸ਼ਾਮਲ ਹੋਵੇਗੀ। ਦਿਵਿਆ ਦੇ ਪ੍ਰਤੀਯੋਗਿਤਾ ਲਈ ਚੁਣੇ ਜਾਣ 'ਤੇ ਮੱਧ ਪ੍ਰਦੇਸ਼ 'ਚ ਖੁਸ਼ੀ ਦਾ ਮਾਹੌਲ ਹੈ ਅਤੇ ਦਿਵਿਆ ਨੂੰ ਵਧਾਈਆਂ ਮਿਲਣ ਦਾ ਦੌਰ ਵੀ ਜਾਰੀ ਹੈ।
