ਦੀਪਿਕਾ ਤੇ ਅਤਨੂ ਦਾਸ ਦੇ ਵਿਅਾਹ ’ਚ ਸਮਾਜਕ ਦੂਰੀ ਦਾ ਰੱਖਿਅਾ ਜਾਵੇਗਾ ਖਿਅਾਲ

06/27/2020 7:04:19 PM

ਕੋਲਕਾਤਾ– ਚੋਟੀ ਦੀ ਭਾਰਤੀ ਤੀਰਅੰਦਾਜ਼ ਦੀਪਿਕਾ ਕੁਮਾਰੀ ਤੇ ਅਤਨੂ ਦਾਸ ਦੇ ਮੰਗਲਵਾਰ ਨੂੰ ਰਾਂਚੀ ਦੇ ਮੋਰਾਬਾਦੀ ਵਿਚ ਹੋਣ ਵਾਲੇ ਵਿਅਾਹ ਦੌਰਾਨ ਮਾਸਕ, ਸੈਨੇਟਾਈਜ਼ਰ ਤੇ ਸਖਤ ਸਮਾਜਕ ਸੁਰੱਖਿਆ ਦੇ ਉਪਾਅ ਕੀਤੇ ਜਾਣਗੇ। ਵਿਅਾਹ ਦੇ ਕਾਰਡ ਵਿਚ ਵੀ ਕੋਵਿਡ-19 ਮਹਾਮਾਰੀ ਨਾਲ ਜੁੜੇ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਦੀਪਿਕਾ ਨੇ ਕਿਹਾ,‘‘ਮਹਿਮਾਨਾਂ ਦੇ ਅਾਉਣ ’ਤੇ ਮਾਸਕ, ਸੈਨੇਟਾਈਜ਼ਰ ਦਿੱਤੇ ਜਾਣਗੇ। ਅਸੀਂ ਵੱਡੇ ਪ੍ਰਬੰਧ ਕੀਤੇ ਹਨ, ਇਕ ਵੱਡਾ ਬੈਂਕੇਟ ਹਾਲ ਬੁੱਕ ਕੀਤਾ ਹੈ ਤਾਂ ਕਿ ਸਮਾਜਕ ਦੂਰੀ ਦੀ ਪਾਲਣਾ ਠੀਕ ਤਰ੍ਹਾਂ ਨਾਲ ਹੋ ਸਕੇ।’’ ਉਸ ਨੇ ਕਿਹਾ,‘‘ਅਸੀਂ ਕਿਸੇ ਵੀ ਚੀਜ਼ ਨੂੰ ਛੂਹਾਂਗੇ ਨਹੀਂ। ਅਸੀਂ ਖੁਦ ਤੇ ਦੂਜਿਅਾਂ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ।’’

PunjabKesari

ਦੀਪਿਕਾ ਨੇ ਕਿਹਾ ਕਿ ਸਿਰਫ 60 ਸੱਦਾ ਕਾਰਡ ਛੱਪੇ ਹਨ ਤੇ ਮਹਿਮਾਨਾਂ ਨੂੰ ਰਿਸਪੈਸ਼ਨ ਵਿਚ ਸ਼ਾਮਲ ਹੋਣ ਲਈ ਸ਼ਾਮ ਨੂੰ ਦੋ ਵੱਖ-ਵੱਖ ਸਮੇਂ ਦਿੱਤੇ ਗਏ ਹਨ। ਉਸ ਨੇ ਕਿਹਾ, ‘‘ਅਸੀਂ ਮਹਿਮਾਨਾਂ ਲਈ ਦੋ ਵੱਖ-ਵੱਖ ਸਮੇਂ ਤੈਅ ਕੀਤੇ ਹਨ। ਪਹਿਲੇ ਬੈਚ ਦੇ 50 ਲੋਕ ਸ਼ਾਮਲ 5.30 ਵਜੇ ਤੋਂ 7.00 ਤਕ ਅਾਉਣਗੇ ਤੇ ਬਾਕੀ ਦੇ 50 ਮਹਿਮਾਨ ਇਸ ਤੋਂ ਬਾਅਦ ਅਾਉਣਗੇ। ਮਹਿਮਾਨਾਂ ਦੇ ਉੱਥੇ ਰਹਿਣ ਤਕ ਪਰਿਵਾਰ ਦੇ ਲੋਕ ਘਰ ਵਿਚ ਰਹਿਣਗੇ।’’ ਭਾਰਤੀ ਤੀਰਅੰਦਾਜ਼ ਸੰਘ ਤੋਂ ਹਟਾਏ ਗਏ ਮੁਖੀ ਤੇ ਝਾਰਖੰਡ ਦੇ ਸਾਬਕਾ ਮੱੁਖ ਮੰਤਰੀ ਅਰਜੁਨ ਮੁੰਡਾ ਦੇ ਇਸ ਸਮਾਰੋਹ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਦੀਪਿਕਾ ਨੂੰ ਵਿਸ਼ਵ ਨੰਬਰ ਇਕ ਬਣਾਉਣ ਵਿਚ ਮੁੰਡਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਦੀਪਿਕਾ ਤੇ ਅਤਨੂ ਦਾਸ ਦੀ ਮੰਗਣੀ 2018 ਵਿਚ ਹੋਈ ਸੀ।


Ranjit

Content Editor

Related News