ਮੈਚ 'ਚ ਮਿਲੀ ਹਾਰ ਤੋਂ ਬਾਅਦ ਸਮਿਥ ਨੇ ਕਿਹਾ, 'ਜਿੱਤ ਦੇ ਨੇੜੇ ਪਹੁੰਚ ਕੇ ਹਾਰਨ ਤੋਂ ਨਿਰਾਸ਼ ਹਾਂ'

10/17/2020 8:23:49 PM

ਦੁਬਈ - ਰਾਇਲ ਚੈਲੇਂਜਰਜ਼ ਬੈਂਗਲੁਰੂ ਖ਼ਿਲਾਫ਼ ਰੋਮਾਂਚਕ ਮੁਕਾਬਲੇ 'ਚ ਮਿਲੀ ਹਾਰ ਤੋਂ ਬਾਅਦ ਰਾਜਸਥਾਨ ਰਾਇਲਜ਼ ਦੇ ਕਪਤਾਨ ਸਟੀਵ ਸਮਿਥ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਜਿੱਤ ਦੇ ਇੰਨੇ ਕਰੀਬ ਪਹੁੰਚ ਕੇ ਹਾਰਨ ਤੋਂ ਨਿਰਾਸ਼ ਹਨ। ਰਾਜਸਥਾਨ ਨੇ ਸਮਿਥ ਦੇ 57 ਦੌੜਾਂ ਦੀ ਪਾਰੀ ਦੀ ਬਦੌਲਤ 177 ਦੌੜਾਂ ਦਾ ਸਕੋਰ ਬਣਾਇਆ ਜਿਸਦੇ ਜਵਾਬ 'ਚ ਬੈਂਗਲੁਰੂ ਦੀ ਟੀਮ ਨੇ ਏ.ਬੀ. ਡੀਵਿਲੀਅਰਜ਼ ਦੀ 55 ਦੌੜਾਂ ਦੀ ਜੇਤੂ ਅਰਧ ਸੈਂਕੜੇ ਦੀ ਪਾਰੀ ਦੀ ਬਦੌਲਤ ਦੋ ਗੇਂਦ ਬਾਕੀ ਰਹਿੰਦਿਆਂ ਮੈਚ ਜਿੱਤੀਆ।

ਰਾਜਸਥਾਨ ਦੇ ਇਸ ਹਾਰ ਨਾਲ 9 ਮੈਚਾਂ 'ਚ ਤਿੰਨ ਜਿੱਤ, 6 ਹਾਰ ਦੇ ਨਾਲ 6 ਅੰਕ ਹਨ ਅਤੇ ਉਹ ਅੰਕ ਸੂਚੀ 'ਚ ਸੱਤਵੇਂ ਸਥਾਨ 'ਤੇ ਹੈ। ਰਾਜਸਥਾਨ ਲਈ ਪਲੇਆਫ 'ਚ ਪੁੱਜਣ ਦਾ ਰਾਹ ਮੁਸ਼ਕਿਲ ਹੋ ਗਿਆ ਹੈ। ਸਮਿਥ ਨੇ ਕਿਹਾ, ‘‘ਟੀ-20 'ਚ ਕਿਸੇ ਚੀਜ਼ ਦੀ ਗਾਰੰਟੀ ਨਹੀਂ ਹੁੰਦੀ ਅਤੇ ਡੀਵਿਲੀਅਰਜ਼ ਦੇ ਕਰੀਜ਼ 'ਤੇ ਰਹਿਣ ਨਾਲ ਕੁੱਝ ਵੀ ਹੋ ਸਕਦਾ ਹੈ। ਇਹ ਦੂਜਾ ਮੁਕਾਬਲਾ ਹੈ ਜਿੱਥੇ ਜਿੱਤ ਦੇ ਇੰਨੇ ਕਰੀਬ ਪਹੁੰਚ ਕੇ ਸਾਨੂੰ ਹਾਰ ਮਿਲੀ ਹੈ, ਮੈਂ ਇਸ ਹਾਰ ਤੋਂ ਨਿਰਾਸ਼ ਹਾਂ। ਮੇਰਾ ਮੰਨਣਾ ਹੈ ਕਿ ਹੌਲੀ ਵਿਕਟ 'ਤੇ ਇਹ ਵਧੀਆ ਸਕੋਰ ਸੀ।

ਉਨ੍ਹਾਂ ਕਿਹਾ, ‘‘ਅਸੀਂ ਬੈਂਗਲੁਰੂ 'ਤੇ ਦਬਾਅ ਬਣਾਇਆ ਸੀ ਅਤੇ ਉਨ੍ਹਾਂ ਖ਼ਿਲਾਫ਼ ਵਿਸ਼ੇਸ਼ ਪਾਰੀ ਖੇਡੀ।‘‘ ਅਸੀ ਇੱਥੇ ਦੀ ਵੱਡੀ ਬਾਉਂਡਰੀ 'ਚ ਜੈਦੇਵ ਉਨਾਦਕਟ ਨੂੰ ਇਸਤੇਮਾਲ ਕਰਨਾ ਚਾਹੁੰਦੇ ਸੀ। ਉਨ੍ਹਾਂ ਨੇ ਇਸ ਵਿਕਟ 'ਤੇ ਹੌਲੀ ਗੇਂਦਾਂ ਸੁੱਟੀਆਂ। ਹਾਲਾਂਕਿ ਡੀਵਿਲੀਅਰਜ਼ ਲਈ ਬਾਉਂਡਰੀ ਕਦੇ ਵੱਡੀ ਨਹੀਂ ਹੁੰਦੀ। ਮਿਡਲ ਆਰਡਰ 'ਚ ਮੈਂ ਜਿਹੜੀ ਬੱਲੇਬਾਜ਼ੀ 'ਚ ਸਮਾਂ ਗੁਜ਼ਾਰਿਆ ਉਸ ਤੋਂ ਖੁਸ਼ ਹਾਂ ਅਤੇ ਆਪਣੀ ਲਏ ਬਰਕਰਾਰ ਰੱਖਣਾ ਚਾਹੁੰਦਾ ਹਾਂ।
 


Inder Prajapati

Content Editor

Related News