ਦੀਪਾ ਕਰਮਾਕਰ ਨੇ ਰਚਿਆ ਇਤਿਹਾਸ, ਏਸ਼ੀਆਈ ਸੀਨੀਅਰ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ
Monday, May 27, 2024 - 11:09 AM (IST)

ਤਾਸ਼ਕੰਦ (ਭਾਸ਼ਾ) – ਚੋਟੀ ਦੀ ਭਾਰਤੀ ਜਿਮਨਾਸਟ ਦੀਪਾ ਕਰਮਾਕਰ ਐਤਵਾਰ ਨੂੰ ਇੱਥੇ ਮਹਿਲਾ ਵਾਲਟ ਪ੍ਰਤੀਯੋਗਿਤਾ 'ਚ ਪੀਲਾ ਤਮਗਾ ਹਾਸਲ ਕਰਕੇ ਏਸ਼ੀਆਈ ਸੀਨੀਅਰ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਜਿਮਨਾਸਟ ਬਣ ਗਈ। ਦੀਪਾ (30 ਸਾਲ) ਨੇ ਚੈਂਪੀਅਨਸ਼ਿਪ ਦੇ ਆਖਰੀ ਦਿਨ ਵਾਲਟ ਫਾਈਨਲ 'ਚ 13.566 ਦਾ ਔਸਤ ਸਕੋਰ ਬਣਾਇਆ।
ਇਹ ਖ਼ਬਰ ਵੀ ਪੜ੍ਹੋ - ਤਲਾਕ ਦੀਆਂ ਖ਼ਬਰਾਂ ਵਿਚਾਲੇ ਨਤਾਸ਼ਾ ਸਟੈਨਕੋਵਿਚ ਨੇ ਕੀਤਾ ਕਰੁਣਾਲ ਪੰਡਯਾ ਦੀ ਪੋਸਟ 'ਤੇ ਕੁਮੈਂਟ
ਰੀਓ ਓਲੰਪਿਕ 2016 'ਚ ਵਾਲਟ ਫਾਈਨਲ 'ਚ ਚੌਥੇ ਸਥਾਨ ’ਤੇ ਰਹੀ ਦੀਪਾ ਨੇ 2015 ਗੇੜ 'ਚ ਇਸ ਪ੍ਰਤੀਯੋਗਿਤਾ 'ਚ ਕਾਂਸੀ ਤਮਗਾ ਜਿੱਤਿਆ ਸੀ। ਆਸ਼ੀਸ਼ ਕੁਮਾਰ ਨੇ 2015 ਚੈਂਪੀਅਨਸ਼ਿਪ ਵਿਚ ਵਿਅਕਤੀਗਤ ਫਲੋਰ ਐਕਸਰਸਾਈਜ਼ 'ਚ ਕਾਂਸੀ ਤਮਗਾ ਜਿੱਤਿਆ ਸੀ। ਪ੍ਰਣੀਤ ਨਾਇਕ ਨੇ ਵੀ 2019 ਤੇ 2022 ਗੇੜ 'ਚ ਵਾਲਟ ਪ੍ਰਤੀਯੋਗਿਤਾ 'ਚ ਕਾਂਸੀ ਤਮਗਾ ਜਿੱਤਿਆ ਸੀ। ਡੋਪਿੰਗ ਉਲੰਘਣਾ ਕਾਰਨ 21 ਮਹੀਨਿਆਂ ਦੀ ਪਾਬੰਦੀ ਝੱਲਣ ਤੋਂ ਬਾਅਦ ਪਿਛਲੇ ਸਾਲ ਵਾਪਸੀ ਕਰਨ ਵਾਲੀ ਦੀਪਾ ਆਗਾਮੀ ਪੈਰਿਸ ਓਲੰਪਿਕ ਦੀ ਦੌੜ 'ਚੋਂ ਬਾਹਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।