ਡਿਨਰ ਡੇਟ ਨਾਲ ਵਧਿਆ ਸੀ ਜੋਕੋਵਿਚ ਤੇ ਜੇਲਿਨਾ ਵਿਚਾਲੇ ਪਿਆਰ

01/19/2018 5:00:18 AM

ਜਲੰਧਰ — ‘ਟੈਨਿਸ ਜਗਤ ਦੇ ਸੁਪਰ ਸਟਾਰ ਸਰਬੀਆ ਦੇ ਨੋਵਾਕ ਜੋਕੋਵਿਚ ਤੇ ਜੇਲਿਨਾ ਨੂੰ ਸਰਬੀਆ ਦੇ ਲੋਕ ਪਿੰ੍ਰਸ ਵਿਲੀਅਮਸ ਤੇ ਡਸੈਚ ਆਫ ਕੈਂਬ੍ਰਿਜ ਦਾ ਦਰਜਾ ਦਿੰਦੇ ਹਨ। 2014 ਵਿਚ ਵਿਆਹ ਕਰਨ ਵਾਲੇ ਜੋਕੋਵਿਚ ਤੇ ਜੇਲਿਨਾ ਦੀ ਪਹਿਲੀ ਮੁਲਾਕਾਤ ਇੰਨੀ ਚੰਗੀ ਨਹੀਂ ਸੀ।

PunjabKesari
ਇਕ ਇੰਟਰਵਿਊ ਵਿਚ ਨੋਵਾਕ ਨੇ ਦੱਸਿਆ ਕਿ ਉਹ ਜੇਲਿਨਾ ਨੂੰ ਪਸੰਦ ਕਰਦਾ ਸੀ।  ਇਸ ਲਈ ਉਸ ਨੂੰ ਇੰਪ੍ਰੈਸ ਕਰਨ ਲਈ ਉਸ ਨੇ ਇਕ ਤਰਕੀਬ ਲੜਾਈ। ਡਿਨਰ ਲਈ ਉਸ ਨੇ ਯੂਨੀਕ ਰੈਸਟੋਰੈਂਟ ਦੀ ਭਾਲ ਸ਼ੁਰੂ ਕੀਤੀ। ਇਹ ਭਾਲ ਇਕ ਸਪੋਰਟਸ ਬਾਰ 'ਤੇ ਆ ਕੇ ਖਤਮ ਹੋਈ। ਉਸ ਦਿਨ ਸੋਪਰਟਸ ਬਾਰ ਵਿਚ ਅਸੀਂ ਡਿਨਰ ਕੀਤਾ। 
ਅੱਗੇ ਦਾ ਕਿੱਸਾ ਦੱਸਦੇ ਹੋਏ ਜੇਲਿਨਾ ਨੇ ਕਿਹਾ ਕਿ ਸਾਡੀ ਮੁਲਾਕਾਤ ਵੀ ਅਜੀਬ ਸੀ। ਨੋਵਾਕ ਕੁਝ ਜ਼ਿਆਦਾ ਹੀ ਉਤਸ਼ਾਹਿਤ ਦਿਖ ਰਿਹਾ ਸੀ। ਇਸ ਚੱਕਰ ਵਿਚ ਉਸ ਨੇ ਵੇਟਰ ਨੂੰ ਆਰਡਰ ਲਿਖਵਾ ਦਿੱਤਾ। ਮੈਂ ਹੈਰਾਨ ਸੀ। ਨੋਵਾਕ ਨੇ ਉਸ ਨੂੰ ਖਾਣੇ ਲਈ ਪੁੱਛਿਆ ਹੀ ਨਹੀਂ ਤੇ ਝੱਟ ਨਾਲ ਆਰਡਰ ਦੇ ਦਿੱਤਾ।

PunjabKesari
ਖੈਰ ਉਸ ਦਿਨ ਤੋਂ ਬਾਅਦ ਅਸੀਂ ਵਾਰ-ਵਾਰ ਮਿਲੇ। ਫਿਰ ਇਕ ਦਿਨ ਅਜਿਹਾ ਆਇਆ ਜਦੋਂ ਸਾਨੂੰ ਲੱਗਾ ਕਿ ਅਸੀਂ ਇਕ-ਦੂਜੇ ਲਈ ਹੀ ਬਣੇ ਹਾਂ। ਜੇਲਿਨਾ ਨੇ ਕਿਹਾ ਕਿ ਨੋਵਾਕ ਨੇ ਹਰ ਮੌਕੇ  'ਤੇ ਮੈਨੂੰ ਸਪੋਰਟ ਕੀਤਾ। ਇਸ ਲਈ ਮੈਂ ਵੀ ਨੋਵਾਕ ਨੂੰ ਹਰ ਟੂਰਨਾਮੈਂਟ ਵਿਚ ਸਪੋਰਟ ਕਰਨ ਲਈ ਪਹੁੰਚਦੀ ਰਹਿੰਦੀ ਹਾਂ।


Related News