''ਹੈਪੀ ਬਰਥਡੇ ਮਾਈ ਕੇਅਰਟੇਕਰ'' ਲੇਡੀ ਲਵ ਨਤਾਸ਼ਾ ''ਤੇ ਪਤੀ ਵਰੁਣ ਨੇ ਲੁਟਾਇਆ ਪਿਆਰ

Wednesday, May 08, 2024 - 09:02 PM (IST)

''ਹੈਪੀ ਬਰਥਡੇ ਮਾਈ ਕੇਅਰਟੇਕਰ'' ਲੇਡੀ ਲਵ ਨਤਾਸ਼ਾ ''ਤੇ ਪਤੀ ਵਰੁਣ ਨੇ ਲੁਟਾਇਆ ਪਿਆਰ

ਮੁੰਬਈ: ਵਰੁਣ ਧਵਨ ਅਤੇ ਨਤਾਸ਼ਾ ਦਲਾਲ ਬੀ ਟਾਊਨ ਦੇ ਸਭ ਤੋਂ ਬੈਸਟ ਜੋੜਿਆਂ ਵਿੱਚੋਂ ਇੱਕ ਹਨ, ਅੱਜ 8 ਮਈ ਨੂੰ ਵਰੁਣ ਧਵਨ ਦੀ ਲੇਡੀ ਲਵ ਨਤਾਸ਼ਾ ਦਾ ਜਨਮਦਿਨ ਹੈ। ਅਜਿਹੇ 'ਚ ਇਸ ਖਾਸ ਦਿਨ 'ਤੇ ਉਨ੍ਹਾਂ ਨੇ ਨਤਾਸ਼ਾ 'ਤੇ ਕਾਫੀ ਪਿਆਰ ਲੁਟਾਇਆ ਹੈ। ਇਸ ਵੀਡੀਓ 'ਚ ਇਹ ਜੋੜਾ ਘੁੰਮਦੇ ਹੋਏ ਕੈਮਰੇ ਦੇ ਸਾਹਮਣੇ ਵੀਡੀਓ ਬਣਾ ਰਿਹਾ ਹੈ।

PunjabKesari
ਵੀਡੀਓ ਸ਼ੇਅਰ ਕਰਦੇ ਹੋਏ ਵਰੁਣ ਨੇ ਕੈਪਸ਼ਨ 'ਚ ਲਿਖਿਆ- 'ਹੈਪੀ ਬਰਥਡੇ ਮਾਈ ਕੇਅਰਟੇਕਰ,ਲਵ ਯੂ ਫਾਰਐਵਰ।'


ਵਰੁਣ ਧਵਨ ਅਤੇ ਫੈਸ਼ਨ ਡਿਜ਼ਾਈਨਰ ਨਤਾਸ਼ਾ ਦਲਾਲ ਦਾ ਵਿਆਹ 24 ਜਨਵਰੀ 2021 ਨੂੰ ਹੋਇਆ ਸੀ। ਵਰੁਣ ਧਵਨ ਅਤੇ ਨਤਾਸ਼ਾ ਦਲਾਲ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਵਿਆਹ ਦੇ ਤਿੰਨ ਸਾਲ ਬਾਅਦ ਇਹ ਜੋੜਾ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਨਤਾਸ਼ਾ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਹਮਣੇ ਆਈਆਂ ਸਨ।

PunjabKesari
ਵਰਕ ਫਰੰਟ ਦੀ ਗੱਲ ਕਰੀਏ ਤਾਂ ਵਰੁਣ ਜਲਦੀ ਹੀ ਫਿਲਮ 'ਬੇਬੀ ਜੌਨ' ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਉਹ ਸਾਮੰਥਾ ਨਾਲ ਫਿਲਮ ਸਿਟਾਡੇਲ 'ਚ ਨਜ਼ਰ ਆਉਣਗੇ। ਇੰਨਾ ਹੀ ਨਹੀਂ, ਖਬਰਾਂ ਹਨ ਕਿ ਵਰੁਣ ਨੂੰ 'ਇਸਤਰੀ 2' 'ਚ ਵੀ ਕੈਮਿਓ ਕਰਦੇ ਦੇਖਿਆ ਜਾ ਸਕਦਾ ਹੈ। 


author

Aarti dhillon

Content Editor

Related News