ਦਿਨੇਸ਼ ਕਾਰਤਿਕ ਦੀ ਚੇਤਾਵਨੀ, ਇਸ ਖਿਡਾਰੀ ਦੀ ਨਾ ਕੀਤੀ ਜਾਵੇ ਸਚਿੰਨ ਤੇਂਦੁਲਕਰ ਨਾਲ ਤੁਲਨਾ

Friday, May 22, 2026 - 12:34 PM (IST)

ਦਿਨੇਸ਼ ਕਾਰਤਿਕ ਦੀ ਚੇਤਾਵਨੀ, ਇਸ ਖਿਡਾਰੀ ਦੀ ਨਾ ਕੀਤੀ ਜਾਵੇ ਸਚਿੰਨ ਤੇਂਦੁਲਕਰ ਨਾਲ ਤੁਲਨਾ

ਸਪੋਰਟਸ ਡੈਸਕ : ਭਾਰਤ ਦੇ ਸਾਬਕਾ ਵਿਕਟਕੀਪਰ ਅਤੇ ਬੱਲੇਬਾਜ਼ ਦਿਨੇਸ਼ ਕਾਰਤਿਕ ਨੇ ਨੌਜਵਾਨ ਬੱਲੇਬਾਜ਼ ਵੈਭਵ ਸੁਰਿਆਵੰਸ਼ੀ ਦੀ ਤੁਲਨਾ ਮਹਾਨ ਕ੍ਰਿਕਟਰ ਸਚਿੰਨ ਤੇਂਦੁਲਕਰ ਨਾਲ ਕਰਨ ਦੇ ਖਿਲਾਫ ਚੇਤਾਵਨੀ ਦਿੱਤੀ ਹੈ । ਕਾਰਤਿਕ ਨੇ ਕਿਹਾ ਕਿ ਇਸ ਨੌਜਵਾਨ ਖਿਡਾਰੀ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਬਿਲਕੁਲ ਅਲੱਗ ਹੋਣਗੀਆਂ । IPL ਵਿੱਚ ਰਾਜਸਥਾਨ ਰਾਇਲਸ ਦੀ ਨੁਮਾਇੰਦਗੀ ਕਰਦੇ ਹੋਏ ਵੈਭਵ ਨੇ 13 ਮੈਚਾਂ ਵਿੱਚ 579 ਦੌੜਾਂ ਬਣਾਈਆਂ ਹਨ । ਉਹ 236.32 ਦੇ ਜ਼ਬਰਦਸਤ ਸਟ੍ਰਾਇਕ ਰੇਟ ਦੇ ਨਾਲ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਿਆਂ ਦੀ ਲਿਸਟ ਵਿੱਚ ਸਭ ਤੋਂ 'ਤੇ ਹੈ ।

ਕਾਰਤਿਕ ਨੇ ਇਕ ਐਪੀਸੋਡ ਵਿੱਚ ਕਿਹਾ ਕਿ ਵੈਭਵ ਜੋ ਕਰ ਰਿਹਾ ਹੈ ਉਹ ਖਾਸ ਹੈ, ਪਰ ਮੈਂ ਇਹ ਨਹੀਂ ਚਾਹੁੰਦਾ ਕਿ ਲੋਕ ਉਸ ਨੂੰ ਅਗਲਾ ਸਚਿੰਨ ਤੇਂਦੁਲਕਰ ਕਹਿਣਾ ਸ਼ੁਰੂ ਕਰ ਦੇਣ ਕਿਉਕਿ ਉਹ ਸਿਰਫ 15 ਸਾਲ ਦਾ ਹੈ ਅਤੇ ਇਸ ਉਮਰ ਵਿੱਚ ਉਹ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ । ਮੇਰਾ ਮੰਨਣਾ ਹੈ ਕਿ ਸਚਿੰਨ ਤੇਂਦੁਲਕਰ ਨੇ ਜੋ ਕੀਤਾ ਉਹ ਅਸਧਾਰਨ ਸੀ । ਵੈਭਵ ਦੇ ਸਾਹਮਣਏ ਆਉਣ ਵਾਲੀਆਂ ਚੁਣੌਤੀਆਂ ਬਿਲਕੁਲ ਅਲੱਗ ਹੋਣਗੀਆਂ । ਕਾਰਤਿਕ ਨੇ ਕਿਹਾ ਕਿ ਸਚਿੰਨ ਦੇ ਸਾਹਮਣੇ ਜਿਨ੍ਹੀਆਂ ਚੁਣੌਤੀਆਂ ਮੈਦਾਨ 'ਤੇ ਸੀ ਉਨ੍ਹੀਆਂ ਹੀ ਮੈਚ ਤੋਂ ਬਾਹਰ ਸਨ ਪਰ ਵੈਭਵ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨਿਸਚਿਤ ਰੂਪ ਤੋਂ ਮੈਦਾਨ ਦਾ ਬਾਹਰ ਜ਼ਿਆਦਾ ਹੋਣਗੀਆਂ ਕਿਉਕਿ ਉਸ ਦੇ ਕੋਲ ਕ੍ਰਿਕਟ ਦੇ ਹੂਨਰ ਦੀ ਕੋਈ ਕਮੀ ਨਹੀਂ ਹੈ । ਉਸ ਨੂੰ ਖੇਡ ਦੇ ਬਾਹਰ ਦੀਆਂ ਚੀਜ਼ਾਂ ਨਾਲ ਨਜਿੱਠਣਾ ਸਿੱਖਣਾ ਹੈ ਇਸ ਬਾਰੇ ਸਿੱਖਣਾ ਹੋਵੇਗਾ ।

ਮੌਜੂਦਾ IPL ਚੈਂਪੀਅਨ ਰਾਇਲ ਚੈਂਲੇਜ਼ਰ ਬੈਂਗਲੁਰੂ ਦੇ ਬੱਲੇਬਾਜ਼ ਕੋਚ ਅਤੇ ਮੇਂਟਰ ਕਾਰਤਿਕ ਨੇ 2008 ਤੋਂ ਹੁਣ ਤੱਕ IPL ਵਿੱਚ ਆਏ ਬਦਲਾਵਾਂ ਦੇ ਬਾਰੇ ਵਿੱਚ ਗੱਲ ਕੀਤੀ । ਉਨ੍ਹਾਂ ਨੇ ਕਿਹਾ ਕਿ IPL  ਆਪਣੀ ਸ਼ੁਰੂਆਤ ਤੋਂ ਲੈ ਕੇ ਅੱਜ ਤਕ ਜਿਸ ਮੁਕਾਮ 'ਤੇ ਹੈ, ਉਹ ਪੂਰੀ ਤਰ੍ਹਾ ਤੋਂ ਅਲੱਗ ਹੀ ਰੂਪ ਲੈ ਚੁੱਕਾ ਹੈ । ਇਸ ਤਰ੍ਹਾ ਲਗਦਾ ਹੈ ਕਿ ਇਸ ਖੇਡ ਨੇ 'ਸਟੇਰਾਇਡ੍ਰਸ' ਲੈ ਕੇ ਤੇਜ਼ੀ ਨਾਲ ਤਰੱਕੀ ਕੀਤੀ ਹੈ, ਕਿਉਕਿ ਇਸ ਵਿੱਚ ਬਹੁਤ ਕੁਝ ਬਦਲ ਗਿਆ ਹੈ ।

ਇਹ ਵੀ ਪੜੋ : ਸ਼ੁਭਮਨ ਗਿੱਲ ਨੇ ਤੋੜਿਆ ਸਚਿਨ ਤੇਂਦੁਲਕਰ ਦਾ ਇਹ ਰਿਕਾਰਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

SATPAL

Content Editor

Related News